Thursday, 22 February 2024
28 November 2023 New Zealand

ਆਕਲੈਂਡ ਵਾਸੀਆਂ ਦੇ ਲਈ ਬਹੁਤ ਹੀ ਮਹੱਤਵਪੂਰਨ ਮਿਓਲਾ ਰੋਡ ਦੇ ਗਰਮੀਆਂ ਵਿੱਚ ਬੰਦ ਕੀਤੇ ਜਾਣ ਦੇ ਫੈਸਲੇ ਨੇ ਵਧਾਇਆ ਆਕਲੈਂਡ ਵਾਸੀਆਂ ਦਾ ਗੁੱਸਾ

ਆਕਲੈਂਡ ਵਾਸੀਆਂ ਦੇ ਲਈ ਬਹੁਤ ਹੀ ਮਹੱਤਵਪੂਰਨ ਮਿਓਲਾ ਰੋਡ ਦੇ ਗਰਮੀਆਂ ਵਿੱਚ ਬੰਦ ਕੀਤੇ ਜਾਣ ਦੇ ਫੈਸਲੇ ਨੇ ਵਧਾਇਆ ਆਕਲੈਂਡ ਵਾਸੀਆਂ ਦਾ ਗੁੱਸਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਹਜਾਰਾਂ ਦੀ ਗਿਣਤੀ ਵਿੱਚ ਆਕਲੈਂਡ ਵਾਸੀਆਂ ਵਲੋਂ ਵਰਤੇ ਜਾਣ ਵਾਲੇ ਮਿਓਲਾ ਰੋਡ ਨੂੰ ਅੱਧ ਦਸੰਬਰ ਤੋਂ ਫਰਵਰੀ ਦੀ ਸ਼ੁਰੂਆਤ ਤੱਕ ਬੰਦ ਰੱਖਿਆ ਜਾਏਗਾ। ਇਹ ਰੋਡ ਆਕਲੈਂਡ ਦੇ ਵੈਸਟਮੀਅਰ ਅਤੇ ਗ੍ਰੇਅ ਲਿਨ ਨੂੰ ਪੋਇੰਟ ਸ਼ੈਵੀਲੀਅਰ ਨਾਲ ਜੋੜਣ ਵਾਲਾ ਬਹੁਤ ਹੀ ਅਹਿਮ ਰੋਡ ਹੈ ਤੇ ਇਸ ਰੋਡ ਨੂੰ ਬੰਦ ਕੀਤੇ ਜਾਣ ਦੇ ਫੈਸਲੇ ਨੇ ਆਕਲੈਂਡ ਵਾਸੀਆਂ ਲਈ ਵੱਡੀ ਦਿੱਕਤ ਪੈਦਾ ਕਰ ਦਿੱਤੀ ਹੈ, ਜਿਸ ਕਾਰਨ ਆਕਲੈਂਡ ਵਾਸੀ ਗੁੱਸੇ ਵਿੱਚ ਹਨ।
ਇਹ ਰੋਡ ਸ਼ੈਡਨ ਫੀਲਡਸ ਤੇ ਮਿਓਲਾ ਰੀਫ ਨੂੰ ਵੀ ਸਹਾਇਕ ਹੈ। ਬੰਦ ਕੀਤੇ ਜਾਣ ਦਾ ਕਾਰਨ ਭਾਂਵੇ ਇਸ 'ਤੇ ਹੋਣ ਵਾਲੀ ਕੰਸਟਰਕਸ਼ਨ ਹੈ, ਜੋ ਕਿ ਸਮੇਂ ਅਨੁਸਾਰ ਬਹੁਤ ਲੋੜੀਂਦੀ ਹੈ, ਪਰ ਵੈਸਟਮੀਅਰ ਅਤੇ ਗ੍ਰੇਅ ਲਿਨ ਦੇ ਰਿਹਾਇਸ਼ੀਆਂ ਡਿਟੂਅਰ ਕਾਰਨ ਕਾਫੀ ਦਿੱਕਤ ਹੋਣੀ ਹੈ, ਜਿਸ ਕਾਰਨ ਉਹ ਪ੍ਰੇਸ਼ਾਨ ਅਤੇ ਗੁੱਸੇ ਵਿੱਚ ਹਨ।

ADVERTISEMENT
NZ Punjabi News Matrimonials