Thursday, 22 February 2024
04 December 2023 New Zealand

ਆਕਲੈਂਡ ਦੇ ਸਕੂਲ ਵਿੱਚ ਟਲਿਆ ਵੱਡਾ ਹਾਦਸਾ, 3 ਮੰਜਿਲਾ ਬਲੋਕ ਸੜ੍ਹਕੇ ਹੋਇਆ ਸੁਆਹ

ਆਕਲੈਂਡ ਦੇ ਸਕੂਲ ਵਿੱਚ ਟਲਿਆ ਵੱਡਾ ਹਾਦਸਾ, 3 ਮੰਜਿਲਾ ਬਲੋਕ ਸੜ੍ਹਕੇ ਹੋਇਆ ਸੁਆਹ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਹਾਈ ਸਕੂਲ ਵਿਖੇ ਇੱਕ ਭਿਆਨਕ ਘਟਨਾ ਵਾਪਰਨ ਦੀ ਖਬਰ ਹੈ, ਇਹ ਘਟਨਾ ਡੋਨ ਬੁੱਕ ਰੋਡ ਸਥਿਤ ਮੈਸੀ ਹਾਈ ਸਕੂਲ ਵਿਖੇ ਵਾਪਰੀ ਹੈ, ਜਿੱਥੇ ਬੀਤੀ ਰਾਤ ਭਿਆਨਕ ਅਗਨੀ ਕਾਂਡ ਵਾਪਰਿਆ ਤੇ ਇਸ ਵਿੱਚ ਸਕੂਲ ਦਾ ਇੱਕ 3 ਮੰਜਿਲਾ ਕਲਾਸਰੂਮ ਬਲੋਕ ਸੜ੍ਹ ਕੇ ਸੁਆਹ ਹੋ ਗਿਆ ਹੈ।
ਅੱਗ ਇਨੀਂ ਭਿਆਨਕ ਸੀ ਕਿ ਮੌਕੇ 'ਤੇ ਮੱਦਦ ਲਈ ਫਾਇਰ ਵਿਭਾਗ ਦੀਆਂ 20 ਗੱਡੀਆਂ ਪੁੱਜੀਆਂ ਸਨ।
ਸਕੂਲ ਦੀ ਇਮਾਰਤ ਨੂੰ ਇਸ ਕਾਰਨ ਕਾਫੀ ਜਿਆਦਾ ਨੁਕਸਾਨ ਹੋਇਆ ਹੈ ਤੇ ਇਸੇ ਲਈ ਸਕੂਲ ਨੂੰ ਅਜੇ ਬੰਦ ਰੱਖਿਆ ਜਾਏਗਾ। ਫਾਇਰ ਵਿਭਾਗ ਅਨੁਸਾਰ ਇਹ ਹਾਦਸਾ ਜੇਕਰ ਸਕੂਲ ਦੇ ਸਮੇਂ ਵਾਪਰਦਾ ਤਾਂ ਬਹੁਤ ਜਿਆਦਾ ਮੰਦਭਾਗਾ ਹੋਣਾ ਸੀ।

ADVERTISEMENT
NZ Punjabi News Matrimonials