Thursday, 22 February 2024
04 December 2023 New Zealand

ਟੀ ਪਾਟੀ ਮਾਓਰੀ ਦੇ ਸੱਦੇ ਨੂੰ ਭਰਵਾਂ ਹੁੰਗਾਰਾ

ਆਕਲੈਂਡ ਦੇ ਮੋਟਰਵੇਅ ‘ਤੇ ਹੋਇਆ ਚੱਕਾ ਜਾਮ, ਮਾਓਰੀ ਭਾਈਚਾਰੇ ਵਲੋਂ ਘੇਰੀ ਗਈ ਪਾਰਲੀਮੈਂਟ
ਟੀ ਪਾਟੀ ਮਾਓਰੀ ਦੇ ਸੱਦੇ ਨੂੰ ਭਰਵਾਂ ਹੁੰਗਾਰਾ - NZ Punjabi News

ਆਕਲੈਂਡ (ਹਰਪ੍ਰੀਤ ਿਸਿੰਘ) - ਦੇਸ਼ ਭਰ ਵਿੱਚ ਟੀ ਪਾਟੀ ਮਾਓਰੀ ਵਲੋਂ ਨਵੀਂ ਬਣੀ ਨਿਊਜੀਲੈਂਡ ਸਰਕਾਰ ਦੀ ਮਾਓਰੀ ਭਾਈਚਾਰੇ ਵਿਰੋਧੀ ਯੋਜਨਾਵਾਂ ਖਿਲਾਫ ਦਿੱਤੇ ਰੋਸ ਪ੍ਰਦਰਸ਼ਨ ਨੂੰ ਨਿਊਜੀਲੈਂਡ ਭਰ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ, ਆਕਲੈਂਡ ਦੇ ਮੋਟਰਵੇਅ ਸਮੇਤ ਦੇਸ਼ ਦੇ ਹੋਰਾਂ ਹਿੱਸਿਆਂ ਦੀਆਂ ਸੜਕਾਂ 'ਤੇ ਭਾਰੀ ਟ੍ਰ੍ਰੈਫਿਕ ਦੇਖਣ ਨੂੰ ਮਿਲ ਰਿਹਾ ਹੈ, ਲੋਕ ਹਜਾਰਾਂ ਦੀ ਗਿਣਤੀ ਵਿੱਚ ਸੜਕਾਂ 'ਤੇ ਹਨ।
ਵਲੰਿਗਟਨ ਵਿੱਚ ਤਾਂ ਪਾਰਲੀਮੈਂਟ ਮੁਹਰੇ ਵੀ ਹਜਾਰਾਂ ਦੀ ਗਿਣਤੀ ਵਿੱਚ ਮਾਓਰੀ ਭਾਈਚਾਰੇ ਦੇ ਇੱਕਠੇ ਹੋਣ ਦੀ ਖਬਰ ਹੈ। ਹਾਲਾਂਕਿ ਕਿਸੇ ਅਣਸੁਖਾਂਵੀ ਘਟਨਾ ਨੂੰ ਰੋਕਣ ਲਈ ਸੜਕਾਂ 'ਤੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਮੌਜੂਦ ਸੀ, ਪਰ ਮਾਓਰੀ ਭਾਈਚਾਰੇ ਵਲੋਂ ਕੀਤੇ ਗਏ ਅੱਜ ਦੇ ਪ੍ਰਦਸ਼ਨ ਨੂੰ ਬਿਲਕੁਲ ਸ਼ਾਂਤਮਈ ਰੱਖਿਆ ਗਿਆ ਹੈ।

ADVERTISEMENT
NZ Punjabi News Matrimonials