ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੀ ਇੱਕ ਮਹਿਲਾ 'ਤੇ ਟ੍ਰੇਨ ਦੇ ਸਟਾਫ ਮੈਂਬਰ 'ਤੇ ਥੁੱਕਣ ਦੇ ਦੋਸ਼ ਹੇਠ ਦੋਸ਼ ਦਾਇਰ ਕੀਤੇ ਗਏ ਹਨ ਅਤੇ ਇਸ ਕਰਕੇ ਮਹਿਲਾ ਦੀ ਗ੍ਰਿਫਤਾਰੀ ਵੀ ਪਾਈ ਗਈ ਹੈ। ਮਹਿਲਾ ਦੀ ਪੇਸ਼ੀ ਅੱਜ ਆਕਲੈਂਡ ਜਿਲ੍ਹਾ ਅਦਾਲਤ ਵਿੱਚ ਹੋਏਗੀ। ਦੱਸਦੀਏ ਕਿ ਮਹਿਲਾ 'ਤੇ ਕਰਾਈਮ ਐਕਟ ਦੇ ਤਹਿਤ ਦੋਸ਼ ਦਾਇਰ ਹੋਏ ਹਨ।
ਆਂਕਲੈਂਡ ਟ੍ਰਾਂਸਪੋਰਟ ਮੈਨੇਜਰ ਸਟੀਵ ਮੋਰਗਨ ਅਨੁਸਾਰ ਟ੍ਰੇਨ ਸਟਾਫ ਨੂੰ ਲੌਕਡਾਊਨ ਦੇ ਚਲਦਿਆਂ ਕਈ ਵਾਰ ਅਜਿਹੇ ਯਾਤਰੀਆਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ, ਜੋ ਲੌਕਡਾਊਨ ਦੇ ਬਾਵਜੂਦ ਘਰੋਂ ਬੇਲੋੜਾ ਹੀ ਬਾਹਰ ਘੁੰਮਣ ਨਿਕਲ ਰਹੇ ਹਨ, ਕਈ ਮਾਮਲਿਆਂ ਵਿੱਚ ਤਾਂ ਮਾਂਪੇ ਆਪਣੇ ਬੱਚਿਆਂ ਸਮੇਤ ਵੀ ਬਾਹਰ ਘੁੰਮਣ ਆ ਰਹੇ ਹਨ ਅਤੇ ਜੱਦੋਂ ਟ੍ਰੇਨ ਸਟਾਫ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਅੱਗੋਂ ਉਨ੍ਹਾਂ ਦੇ ਗੁੱਸੇ ਭਰੇ ਵਤੀਰੇ ਦੇਖਣ ਨੂੰ ਮਿਲਦੇ ਹਨ।