ਆਕਲੈਂਡ (ਹਰਪ੍ਰੀਤ ਸਿੰਘ) - ਜਿਸ ਦਿਨ ਤੋਂ ਲੌਕਡਾਊਨ ਸ਼ੁਰੂ ਹੋਇਆ ਹੈ, ਤੱਦ ਤੋਂ ਹੁਣ ਤੱਕ 4000 ਨਿਊਜੀਲੈਂਡ ਵਾਸੀ ਲੌਕਡਾਊਨ ਦੇ ਨਿਯਮਾਂ ਦੀ ਅਣਦੇਖੀ ਕਰਦੇ ਫੜੇ ਗਏ ਹਨ, ਇਨ੍ਹਾਂ ਮਾਮਲਿਆਂ ਵਿੱਚ ਉਦੋਂ ਤੋਂ ਜਿਆਦਾ ਵਾਧਾ ਹੋਇਆ ਹੈ, ਜੱਦ ਤੋਂ ਪੁਲਿਸ ਨੇ ਇਨ੍ਹਾਂ ਸਬੰਧੀ ਰਿਕਾਰਡਿੰਗ ਸ਼ੁਰੂ ਕੀਤੀ ਹੈ, ਦੋਸ਼ੀਆਂ ਨੂੰ ਕਈ ਮਾਮਲਿਆਂ ਵਿੱਚ ਤਾਂ ਜੇਲ ਦੀ ਸਜਾ ਵੀ ਸੁਣਾਈ ਗਈ ਹੈ, ਪਰ ਜਿਆਦਾ ਲੋਕਾਂ ਨੂੰ ਪੁਲਿਸ ਦਾ ਮਕਸਦ ਸਮਝਾਉਣਾ ਹੁੰਦਾ ਹੈ ਅਤੇ ਜੇ ਕੋਈ ਵਾਰ-ਵਾਰ ਗਲਤੀ ਕਰਦਾ ਹੈ ਤਾਂ ਉਸ 'ਤੇ ਹੀ ਕਾਨੂੰਨੀ ਕਾਰਵਾਈ ਹੁੰਦੀ ਹੈ।
ਪੁਲਿਸ ਵਲੋਂ ਲੈਵਲ 3 ਦੌਰਾਨ ਵੀ ਲੋਕਾਂ ਨੂੰ ਜਿਆਦਾ ਲੋਕਲ ਰਹਿਣ ਦੀ ਬੇਨਤੀ ਕੀਤੀ ਗਈ ਹੈ ਅਤੇ ਨਿਯਮਾਂ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ ਗਈ ਹੈ।