ਆਕਲੈਂਡ (ਹਰਪ੍ਰੀਤ ਸਿੰਘ) - ਅਮਰੀਕੀ ਮਨੋਰੰਜਨ ਜਗਤ ਦੀ ਸੂਪਰ ਹੀਰੋਈਨ ਵੰਡਰ ਵੂਮੈਨ ਦਾ ਕਿਰਦਾਰ, ਜੋ ਹਰ ਬੁਰਾਈ ਨਾਲ ਲੜ੍ਹਣ ਦੀ ਤਾਕਤ ਰੱਖਦੀ ਹੈ ਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਉਹ ਵੀ ਅੱਜ-ਕੱਲ ਇਹੀ ਭੂਮਿਕਾ ਨਿਭਾਅ ਰਹੀ ਹੈ ਤੇ ਕਿਸੇ ਵੰਡਰ ਵੂਮੈਨ ਤੋਂ ਘੱਟ ਨਹੀਂ ਤੇ ਨਿਊਜੀਲੈਂਡ ਵਾਸੀ ਇਸ ਗੱਲ ਨੂੰ ਮੰਨਦੇ ਵੀ ਹਨ। ਇਸ ਗੱਲ ਨੂੰ ਪ੍ਰੱਤਖ ਕਰ ਦਿਖਾਇਆ ਹੈ ਉਨ੍ਹਾਂ ਦੇ ਚਾਹੁਣ ਵਾਲੇ ਨਿਊਜੀਲੈਂਡ ਵਾਸੀਆਂ ਨੇ, ਜਿਨ੍ਹਾਂ ਨੇ ਉਨ੍ਹਾਂ ਦੇ ਇਸ ਰੂਪ ਦੀ ਪੈਂਟਿੰਗ ਨੂੰ ਬਹੁਤ ਪਸੰਦ ਕੀਤਾ ਹੈ। ਇਹ ਪੈਟਿੰਗ ਵੈਲੰਿਗਟਨ ਦੇ ਯੈਨ ਹੀਰੀ ਨੇ ਬਣਾਈ ਹੈ। ਹੁਣ ਤੱਕ ਇਸ ਪੈਟਿੰਗ ਨੂੰ ਫੇਸਬੁੱਕ 'ਤੇ 3000 ਤੋਂ ਵਧੇਰੇ ਲਾਈਕਸ ਮਿਲ ਚੁੱਕੀਆ ਹਨ ਤੇ ਸੈਂਕੜੇ ਕੁਮੈਂਟ ਅਤੇ ਇਨ੍ਹਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।
ਯੈਨ ਹੀਰੀ ਦਾ ਆਪਣੀ ਪੈਟਿੰਗ ਸਬੰਧੀ ਕਹਿਣਾ ਹੈ ਕਿ ਉਸਨੂੰ ਆਸ ਹੈ ਕਿ ਇਹ ਪੈਟਿੰਗ ਦੂਜਿਆਂ ਲਈ ਮਾਰਗ ਦਰਸ਼ਨ ਅਤੇ ਹਿੰਮਤ ਦਾ ਸ੍ਰੋਤ ਬਣੇਗੀ।