ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਦੌਰ ਵਿੱਚ ਨਿਊਜੀਲੈਂਡ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਸਦਕਾ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ, ਗੁਰਦੁਆਰਾ ਦਸ਼ਮੇਸ਼ ਦਰਬਾਰ ਅਤੇ ਹੋਰਨਾਂ ਨਿਊਜੀਲੈਂਡ ਦੇ ਗੁਰੂਘਰਾਂ ਵਲੋਂ ਨਾ ਸਿਰਫ ਆਪਣੇ ਭਾਈਚਾਰੇ, ਬਲਕਿ ਵਾਈਡਰ ਕਮਿਊਨਿਟੀ ਦੀ ਵੀ ਪੂਰੀ ਸੇਵਾ ਕੀਤੀ ਜਾ ਰਹੀ ਹੈ, ਹਰ ਘਰ ਤੇ ਹਰ ਲੋੜਵੰਦ ਤਾਈਂ ਖਾਣ-ਪੀਣ ਦਾ ਸਮਾਨ ਪੁੱਜਦਾ ਕੀਤਾ ਜਾ ਰਿਹਾ ਹੈ।
ਸੰਗਤਾਂ/ ਗੁਰਦੁਆਰਿਆਂ ਵਲੋਂ ਲਗਾਤਾਰ ਕੀਤੇ ਜਾ ਰਹੇ ਇਸ ਉਪਰਾਲੇ ਲਈ ਖਾਲਸਾ ਏਡ ਦੇ ਰਵੀ ਸਿੰਘ ਨੇ ਦਿੱਲੋਂ ਖੁਸ਼ੀ ਪ੍ਰਗਟਾਈ ਹੈ ਅਤੇ ਨਾਲ ਹੀ ਧੰਨਵਾਦ ਵੀ ਕੀਤਾ ਹੈ। ਉਹਨਾਂ ਨੇ ਉਚੇਚੇ ਤੌਰ ਤੇ ਸੁਪਰੀਮ ਸਿੱਖ ਸੁਸਾਇਟੀ ਤੋਂ ਦਲਜੀਤ ਸਿੰਘ ਨੂੰ ਵੀ ਫੂਨ ਕਰਕੇ ਵਿਚਾਰ ਕੀਤੀ ।