ਆਕਲੈਂਡ (ਹਰਪ੍ਰੀਤ ਸਿੰਘ) - ਵਿਕਟੋਰੀਆ ਯੂਨੀਵਰਸਿਟੀ ਦੇ ਵਿਦਿਆਰਥੀ ਅੱਜ-ਕੱਲ ਕਾਫੀ ਪ੍ਰੇਸ਼ਾਨੀ ਤੇ ਗੁੱਸੇ ਵਿੱਚ ਨੇ ਤੇ ਯੂਨੀਵਰਸਿਟੀ ਵਲੋਂ ਕੀਤੇ ਜਾ ਰਹੇ ਧੱਕੇ ਦੀ ਕਰੜੀ ਨਿਖੇਧੀ ਕਰ ਰਹੇ ਹਨ, ਜੋ ਕਿ ਕਰਨੀ ਬਣਦੀ ਵੀ ਹੈ।
ਦਰਅਸਲ ਯੂਨੀਵਰਸਿਟੀ ਵਲੋਂ ਹਾਲ ਆਫ ਰੈਜੀਡੈਂਸ ਦੇ ਵਿਦਿਆਰਥੀਆਂ ਨੂੰ ਆਪਣੇ-ਆਪਣੇ ਕਮਰਿਆਂ ਦਾ ਕਿਰਾਇਆ ਦੇਣ ਦੀ ਗੱਲ ਇੱਕ ਈਮੇਲ ਭੇਜ ਕੇ ਆਖੀ ਗਈ ਹੈ।
ਧੱਕਾ ਇਹ ਇਸ ਲਈ ਕਿਉਂਕਿ ਕੋਰੋਨਾ ਦੀ ਬਿਮਾਰੀ ਕਰਕੇ ਘਰਾਂ ਨੂੰ ਗਏ ਵਿਦਿਆਰਥੀ ਲੇਵਲ 3 ਦੋਰਾਨ ਵੀ ਵਾਪਸੀ ਨੀ ਕਰ ਸਕਣਗੇ ਤੇ ਯੂਨੀਵਰਸਿਟੀ ਇਸ ਔਖੇ ਵੇਲੇ ਵਿਦਿਆਰਥੀਆਂ ਤੋਂ ਕਮਰੇ ਸਕਿਓਰ ਰੱਖਣ ਦੇ ਨਾਮ 'ਤੇ $150 ਪ੍ਰਤੀ ਹਫਤੇ ਦੇ ਹਿਸਾਬ ਨਾਲ ਇਹ ਕਿਰਾਇਆ ਮੰਗ ਰਹੀ ਹੈ।
ਜਿਆਦਾਤਰ ਵਿਦਿਆਰਥੀ ਯੂਨੀਵਰਸਿਟੀ ਦੇ ਇਸ ਫੈਸਲੇ ਤੋਂ ਨਾਖੁਸ਼ ਹਨ ਤੇ ਬਿਆਨਬਾਜੀਆਂ ਰਾਂਹੀ ਆਪਣਾ ਗੁੱਸਾ ਜਾਹਰ ਕਰ ਰਹੇ ਹਨ।
ਨੈਸ਼ਨਲ ਦੀ ਮੈਂਬਰ ਪਾਰਲੀਮੈਂਟ ਨਿਕੋਲਾ ਵਿਲੀਸ ਵੀ ਯੂਨੀਵਰਸਿਟੀ ਦੇ ਇਸ ਫੈਸਲੇ ਨੂੰ ਨਿੰਦਣਯੋਗ ਦੱਸ ਰਹੀ ਹੈ।
ਜਾਹਰ ਜੀ ਗੱਲ ਹੈ ਕਿ ਮਾਮਲਾ ਭਖੇਗਾ ਤੇ ਸਿਆਸੀ ਗਲਿਆਰਿਆਂ ਤੱਕ ਪੁੱਜਣਾ ਤੈਅ ਹੈ।