ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ) ਨਿਊਜ਼ੀਲੈਂਡ 'ਚ ਕੋਵਿਡ-19 ਕਾਰਨ ਪੈਦਾ ਹੋਏ ਅਣਸੁਖਾਵੇਂ ਹਾਲਾਤਾਂ 'ਚ ਲੋੜਵੰਦਾਂ ਤੱਕ ਰਾਸ਼ਨ ਪਹੁੰਚਾਉਣ ਲਈ ਜਿੱਥੇ ਵੱਖ-ਵੱਖ ਸਿੱਖ ਜਥੇਬੰਦੀਆਂ ਆਪਣਾ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ, ਉੱਥੇ ਗੁਰਦੁਆਰਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਨਿਊਲਿਨ ਨੇ ਵੀ ਮਨੁੱਖੀ ਸੇਵਾ ਵਾਲੀ ਵੱਡੀ ਜ਼ਿੰਮੇਵਾਰੀ ਸੰਭਾਲੀ ਹੋਈ ਹੈ।
ਇਸ ਬਾਰੇ ਨਿਸ਼ਕਾਮ ਸੇਵਾ ਨਿਭਾਉਣ ਵਾਲੀ ਬੀਬੀ ਨੀਤੂ ਕੌਰ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ 2 ਵਜੇ ਤੋਂ ਲੈ ਕੇ ਚਾਰ ਵਜੇ ਤੱਕ ਗੁਰਦੁਆਰਾ ਸਾਹਿਬ (4/3034 ਗਰੇਟ ਨਾਰਥ ਰੋਡ, ਨਿਊਲਿਨ) 'ਚ ਵੱਖ-ਵੱਖ ਕਮਿਊਨਿਟੀਜ ਨਾਲ ਸਬੰਧਤ ਲੋੜਵੰਦਾਂ ਨੂੰ 450 ਫ਼ੂਡ ਵੰਡੇ ਗਏ। ਇਸ ਤੋਂ ਇਲਾਵਾ ਬੀਤੇ ਦਿਨਾਂ ਦੌਰਾਨ ਕਰੀਬ 150 ਲੋਕਾਂ ਨੂੰ ਘਰੋਂ-ਘਰੀਂ ਜਾ ਕੇ ਫੂæਡ ਬੈਗ ਪਹੁੰਚਾਏ ਗਏ ਸਨ, ਜੋ ਕਿਸੇ ਕਾਰਨ ਖੁਦ ਗੱਡੀ ਚਲਾ ਕੇ ਨਹੀਂਂ ਆ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸੇਵਾ ਵਾਲੇ ਕਾਰਜ ਦੌਰਾਨ 40-50 ਵਲੰਟੀਅਰਜ ਪੂਰੀ ਤਨਦੇਹੀ ਨਾਲ ਸੇਵਾ ਨਿਭਾਉਂਦੇ ਰਹੇ ਤਾਂ ਜੋ ਕੋਈ ਲੋੜਵੰਦ ਖਾਲੀ ਨਾ ਮੁੜ ਸਕੇ, ਜਿਸ ਕਰਕੇ ਸਾਰਾ ਕਾਰਜ ਵਾਹਿਗੁਰੂ ਦੀ ਕਿਰਪਾ ਵਧੀਆ ਢੰਗ ਨਾਲ ਨੇਪਰੇ ਚੜ੍ਹ ਗਿਆ। ਉਨ੍ਹਾਂ ਦੱਸਿਆ ਕਿ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਵੱਲੋਂ ਭਾਈ ਦਲਜੀਤ ਸਿੰਘ ਨਾਲ ਕਰੀਬ 14-15 ਸੇਵਾਦਾਰਾਂ ਨੇ ਵੀ ਸੇਵਾ ਨਿਭਾਈ ਸੀ।
ਬੀਬੀ ਨੇ ਦੱਸਿਆ ਕਿ ਸਮੂਹ ਸੇਵਾਦਾਰਾਂ ਨੇ ਫ਼ੈਸਲਾ ਕੀਤਾ ਹੈ ਕਿ ਜਦ ਤੱਕ ਹਾਲਾਤ ਆਮ ਵਰਗੇ ਨਹੀਂ ਹੋ ਜਾਂਦੇ, ਉਦੋਂ ਤੱਕ ਹਰ ਹਫ਼ਤੇ ਕੋਈ ਨਾ ਕੋਈ ਅਜਿਹਾ ਕਾਰਜ ਜਾਰੀ ਰੱਖਣ ਦਾ ਉਪਰਾਲਾ ਕੀਤਾ ਜਾਵੇਗਾ। ਉਨ੍ਹਾਂ ਅਨੁਸਾਰ ਜੇ ਕੋਈ ਲੋੜਵੰਦ ਆਪਣੇ ਘਰ 'ਚ ਫ਼ੂਡ ਬੈਗ ਮੰਗਵਾਉਣਾ ਚਾਹੁੰਦਾ ਹੈ ਤਾਂ ਉਨ੍ਹਾਂ ਦੇ ਇਸ ਨੰਬਰ( ਨੀਤੂ ਕੌਰ-021 051 1466) 'ਤੇ ਸੰਪਰਕ ਕਰ ਸਕਦਾ ਹੈ, ਕਿਉਂਕਿ ਹਰ ਰੋਜ਼ ਕੁੱਝ ਕੁ ਫੂਡ-ਬੈਗ ਘਰੋ-ਘਰੀਂ ਭੇਜਣ ਬਾਰੇ ਵੀ ਸੋਚ ਰਹੇ ਹਨ।
ਜਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਵੀ ਗੁਰੂਘਰ ਵੱਲੋਂ ਸੁਪਰੀਮ ਸਿੱਖ ਸੁਸਾਇਟੀ ਦੇ ਸਹਿਯੋਗ ਨਾਲ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ ਸੀ।