Thursday, 22 February 2024
09 February 2024 New Zealand

ਮਾਲਕਾਂ ਦੇ ਨਾਲ ਵਕੀਲਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਪ੍ਰਵਾਸੀ ਕਰਮਚਾਰੀਆਂ ਨੂੰ ਲੁੱਟਣ ‘ਚ

ਪ੍ਰਵਾਸੀ ਸ਼ੈਫ ਤੋਂ ਨੌਕਰੀ ਲੱਭਣ ਲਈ ਵਕੀਲ ਨੇ ਚਾਰਜ ਕੀਤੇ $26,000
ਮਾਲਕਾਂ ਦੇ ਨਾਲ ਵਕੀਲਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਪ੍ਰਵਾਸੀ ਕਰਮਚਾਰੀਆਂ ਨੂੰ ਲੁੱਟਣ ‘ਚ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਲਾਅ ਸੁਸਾਇਟੀ ਤੇ ਇਮੀਗ੍ਰੇਸ਼ਨ ਵਿਭਾਗ ਇਸ ਵੇਲੇ ਇੱਕ ਭਖੇ ਹੋਏ ਮਾਮਲੇ ਦੀ ਜਾਂਚ ਪੜਤਾਲ ਕਰ ਰਿਹਾ ਹੈ, ਮਾਮਲੇ ਤਹਿਤ ਮਿਲੀ ਜਾਣਕਾਰੀ ਅਨੁਸਾਰ ਆਕਲੈਂਡ ਦੀ ਕੈਂਟਨ ਚੈਂਬਰਜ਼ ਲਾਇਰਜ਼ ਫਰਮ ਨੇ ਐਕਰੀਡੇਟਡ ਇਮਪਲਾਇਰ ਵੀਜਾ ਸ਼੍ਰੇਣੀ ਤਹਿਤ ਨਿਊਜੀਲੈਂਡ ਆਏ ਸ਼ੈਫ ਨੂੰ $26,000 ਸਿਰਫ ਨੌਕਰੀ ਲੱਭਣ ਲਈ ਚਾਰਜ ਕੀਤੇ ਤੇ ਇਹ ਭੁਗਤਾਨ ਸ਼ੈਫ ਵਲੋਂ $250 ਦੀ ਹਫਤਾਵਰੀ ਪੈਮੇਂਟ ਤਹਿਤ 2 ਸਾਲ ਦੇ ਸਮੇਂ ਦੌਰਾਨ ਦਿੱਤੀ ਜਾਣੀ ਸੀ। ਮਾਲਕ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੂੰ ਵੀ ਬਹੁਤ ਹੈਰਾਨੀ ਹੋਈ, ਕਿਉਂਕਿ ਮਾਲਕ ਅਨੁਸਾਰ ਬਾਕੀ ਬਚੀ ਤਨਖਾਹ ਨਾਲ ਤਾਂ ਉਸਦੇ ਪਰਿਵਾਰ ਦਾ ਗੁਜਾਰਾ ਬਹੁਤ ਔਖਾ ਹੋ ਜਾਣਾ ਸੀ ਤੇ ਉਸਨੂੰ ਵੱਡੇ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈਣਾ ਸੀ। ਇਸੇ ਲਈ ਮਾਲਕ ਦਾ ਵੀ ਕਹਿਣਾ ਹੈ ਕਿ ਉਸਦੇ ਕਰਮਚਾਰੀ ਨੂੰ ਇਸ ਮਾਮਲੇ ਵਿੱਚ ਇਨਸਾਫ ਮਿਲਣਾ ਚਾਹੀਦਾ ਹੈ।

ADVERTISEMENT
NZ Punjabi News Matrimonials