Thursday, 22 February 2024
10 February 2024 New Zealand

ਤਾਜਾ ਚੋਣ ਸਰਵੇਖਣ ਵਿੱਚ ਵਧੀ ਨੈਸ਼ਨਲ ਤੇ ਐਕਟ ਦੀ ਲੋਕਪ੍ਰਿਯਤਾ

ਐਨ ਜੈਡ ਫਰਸਟ ਦੀ ਘਟੀ ਰੈਟਿੰਗ
ਤਾਜਾ ਚੋਣ ਸਰਵੇਖਣ ਵਿੱਚ ਵਧੀ ਨੈਸ਼ਨਲ ਤੇ ਐਕਟ ਦੀ ਲੋਕਪ੍ਰਿਯਤਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਤਾਜਾ ਹੋਏ ਕੁਰੀਆ ਮਾਰਕੀਟ ਰਿਸਰਚ ਸਰਵੇਖਣਾ ਵਿੱਚ ਨੈਸ਼ਨਲ ਤੇ ਐਕਟ ਦੀ ਲੋਕਪ੍ਰਿਯਤਾ ਵਿੱਚ ਪਹਿਲਾਂ ਨਾਲੋਂ ਵੀ ਜਿਆਦਾ ਵਾਧਾ ਦੇਖਣ ਨੂੰ ਮਿਲਿਆ ਹੈ। ਨਵੰਬਰ ਵਿੱਚ ਹੋਏ ਚੋਣ ਸਰਵੇਖਣਾ ਦੇ ਮੁਕਾਬਲੇ ਨੈਸ਼ਨਲ ਦੀ ਲੋਕਪ੍ਰਿਯਤਾ 2.6 ਪੋਇੰਟ ਵੱਧਕੇ 39.6% 'ਤੇ ਜਾ ਪੁੱਜੀ ਹੈ ਤੇ ਐਕਟ ਦੀ ਲੋਕਪ੍ਰਿਯਤਾ 5.6 ਪੋਇੰਟ ਵੱਧਕੇ 13.7% 'ਤੇ ਜਾ ਪੁੱਜੀ ਹੈ।
ਐਨਜੈਡ ਫਰਸਟ ਦੀ ਲੋਕਪ੍ਰਿਯਤਾ ਵਿੱਚ 1% ਦੀ ਕਮੀ ਦਰਜ ਹੋਈ ਹੈ ਤੇ ਪਾਰਟੀ 5% 'ਤੇ ਆ ਪੁੱਜੀ ਹੈ, ਲੇਬਰ ਪਾਰਟੀ ਨੇ ਵੀ ਚੰਗੀ ਕਾਰਗੁਜਾਰੀ ਨਹੀਂ ਦਿਖਾਈ ਹੈ ਤੇ 0.4% ਦੀ ਕਮੀ ਨਾਲ ਪਾਰਟੀ 27.9% 'ਤੇ ਆ ਪੁੱਜੀ ਹੈ।

ADVERTISEMENT
NZ Punjabi News Matrimonials