Thursday, 22 February 2024
10 February 2024 New Zealand

30 ਜੂਨ ਤੋਂ ਖਤਮ ਹੋਣ ਜਾ ਰਿਹਾ ਆਕਲੈਂਡ ਰੀਜਨਲ ਫਿਊਲ ਟੈਕਸ

ਪ੍ਰਤੀ ਲੀਟਰ ਪੈਟਰੋਲ ਜਾਂ ਡੀਜਲ ਮਗਰ ਬਚਣਗੇ 11.5 ਸੈਂਟ
30 ਜੂਨ ਤੋਂ ਖਤਮ ਹੋਣ ਜਾ ਰਿਹਾ ਆਕਲੈਂਡ ਰੀਜਨਲ ਫਿਊਲ ਟੈਕਸ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨੈਸ਼ਨਲ ਸਰਕਾਰ ਨੇ ਆਉਂਦੀ 30 ਜੂਨ ਤੋਂ ਆਕਲੈਂਡ ਵਾਸੀਆਂ ਲਈ ਆਕਲੈਂਡ ਰੀਜਨਲ ਫਿਊਲ ਟੈਕਸ ਖਤਮ ਕਰਨ ਦਾ ਫੈਸਲਾ ਲਿਆ ਹੈ, ਭਾਵ 30 ਜੂਨ ਤੋਂ ਪ੍ਰਤੀ ਲੀਟਰ ਪੈਟਰੋਲ ਜਾਂ ਡੀਜਲ 'ਤੇ ਲੱਗਣ ਵਾਲੇ 10ਸੈਂਟ ਟੈਕਸ ਤੇ 1.5 ਸੈਂਟ ਜੀਐਸਟੀ ਦੀ ਆਕਲੈਂਡ ਦੀ ਬੱਚਤ ਹੋਣੀ ਸ਼ੁਰੂ ਹੋ ਜਾਏਗੀ। ਪਰ ਲੇਬਰ ਸਰਕਾਰ ਵਲੋਂ 2018 ਵਿੱਚ ਸ਼ੁਰੂ ਕੀਤੇ ਇਸ 10 ਸਾਲਾ ਟੈਕਸ ਨੂੰ ਨੈਸ਼ਨਲ ਸਰਕਾਰ ਨੇ ਕਿਉਂ ਬੰਦ ਕਰਨ ਦਾ ਫੈਸਲਾ ਲਿਆ ਹੈ, ਜਦਕਿ ਇਸ ਟੈਕਸ ਨਾਲ ਇੱਕਠੇ ਹੋਏ ਪੈਸੇ ਤੋਂ ਆਕਲੈਂਡ ਦੇ ਉਨ੍ਹਾਂ ਟ੍ਰਾਂਸਪੋਰਟ ਪ੍ਰੋਜੈਕਟਾਂ ਲਈ ਪੈਸਾ ਇੱਕਠਾ ਕਰਨਾ ਸੀ, ਜਿਨ੍ਹਾਂ ਲਈ ਪੈਸੇ ਦੀ ਕਮੀ ਹੈ ਜਾਂ ਕਿੱਧਰੋਂ ਪੈਸੇ ਦਾ ਜੁਗਾੜ ਨਹੀਂ ਹੋ ਸਕਦਾ।
ਪਰ ਨੈਸ਼ਨਲ ਸਰਕਾਰ ਦਾ ਮੰਨਣਾ ਹੈ ਕਿ ਕਾਉਂਸਲ ਨੇ ਆਕਲੈਂਡ ਵਾਸੀਆਂ ਵਲੋਂ ਇੱਕਠੇ ਹੋਏ ਪੈਸੇ ਨੂੰ ਰੋਡ ਟ੍ਰਾਂਸਪੋਰਟੇਸ਼ਨ ਪ੍ਰੋਜੈਕਟਾਂ ਲਈ ਨਾ ਵਰਤਦਿਆਂ ਇਸ ਪੈਸੇ ਨੂੰ ਨੋਨ-ਰੋਡਿੰਗ ਪ੍ਰੋਜੈਕਟਾਂ ਲਈ ਵਰਤਿਆ ਹੈ, ਜਿਸਕਾਰਨ ਇਹ ਫੈਸਲਾ ਲਿਆ ਗਿਆ ਹੈ, ਹਾਲਾਂਕਿ ਮੇਅਰ ਵੇਨ ਬਰਾਉਨ ਇਸ ਗੱਲ ਨਾਲ ਬਿਲਕੁਲ ਵੀ ਤਰਕ ਨਹੀਂ ਰੱਖਦੇ।

ADVERTISEMENT
NZ Punjabi News Matrimonials