Thursday, 22 February 2024
10 February 2024 New Zealand

ਨੋਇਲ ਲੀਮਿੰਗ ਦੇ ਸਾਬਕਾ ਕਰਮਚਾਰੀ ਦੇ ਹੱਕ ਵਿੱਚ ਈ ਆਰ ਏ ਦਾ ਫੈਸਲਾ

$30,000 ਦੀ ਅਦਾਇਗੀ ਦੇ ਹੁਕਮ
ਨੋਇਲ ਲੀਮਿੰਗ ਦੇ ਸਾਬਕਾ ਕਰਮਚਾਰੀ ਦੇ ਹੱਕ ਵਿੱਚ ਈ ਆਰ ਏ ਦਾ ਫੈਸਲਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਸਟੀਫਨ ਪੇਰੀ ਨੇ 2019 ਵਿੱਚ ਨੋਇਲ ਲੀਮਿੰਗ ਦੇ ਸਟੋਰ ਵਿੱਚ ਬਤੌਰ ਸੇਲਜ਼ਮੈਨ ਨੌਕਰੀ ਕੀਤੀ ਸੀ। ਪਰ ਕੰਮ ਦੌਰਾਨ ਉਸਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਜਿਸ ਕਾਰਨ ਉਸਨੂੰ ਮਾਨਸਿਕ ਤਣਾਅ ਦਾ ਸ਼ਿਕਾਰ ਵੀ ਹੋਣਾ ਪਿਆ। ਸਟੀਫਨ ਮਾਮਲੇ ਨੂੰ ਇਮਪਲਾਇਮੈਂਟ ਰਿਲੈਸ਼ਨਜ਼ ਅਥਾਰਟੀ ਕੋਲ ਲੈ ਗਿਆ, ਜਿੱਥੇ ਛਾਣਬੀਣ ਤੋਂ ਬਾਅਦ ਸਟੀਫਨ ਦੇ ਹੱਕ ਵਿੱਚ ਫੈਸਲਾ ਸੁਣਾਇਆ ਗਿਆ ਤੇ ਸਟੀਫਨ ਨੂੰ $25,000 ਮੁਆਵਜੇ ਵਜੋਂ ਤੇ $7136.80 ਲੋਸਟ ਅਰਨਿੰਗਸ ਦੇ ਰੂਪ ਵਿੱਚ ਅਦਾ ਕਰਨ ਦੇ ਹੁਕਮ ਦਿੱਤੇ ਗਏ ਹਨ।

ADVERTISEMENT
NZ Punjabi News Matrimonials