Thursday, 22 February 2024
10 February 2024 New Zealand

ਸਿਡਨੀ ਦੇ ਓਪੇਰਾ ਹਾਊਸ ਦੀ ਤੁਲਨਾ ਕਰੇਗਾ ਆਕਲੈਂਡ ਵਿੱਚ ਬਨਣ ਵਾਲਾ ਨਵਾਂ ਸਟੇਡੀਅਮ

50,000 ਦੀ ਸੀਟਿੰਗ ਕਪੈਸਟੀ ਹੋਏਗੀ ਸਟੇਡੀਅਮ ਦੀ
ਸਿਡਨੀ ਦੇ ਓਪੇਰਾ ਹਾਊਸ ਦੀ ਤੁਲਨਾ ਕਰੇਗਾ ਆਕਲੈਂਡ ਵਿੱਚ ਬਨਣ ਵਾਲਾ ਨਵਾਂ ਸਟੇਡੀਅਮ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਕਵੇ ਪਾਰਕ ਵਿੱਚ 50,000 ਦੀ ਸਮਰੱਥਾ ਵਾਲੇ ਅੱਤ ਆਧੁਨਿਕ ਨਵੇਂ ਸਟੇਡੀਅਮ ਦੀ ਯੋਜਨਾ ਬਣਾਏ ਜਾਣ ਦਾ ਐਲਾਨ ਕੀਤਾ ਗਿਆ ਹੈ। ਇਸ ਸਟੇਡੀਅਮ ਨੂੰ ਛੋਟੀਆਂ ਇਵੈਂਟਸ ਲਈ 20,000 ਦੀ ਸਮਰੱਥਾ ਵਾਲਾ ਵੀ ਕੀਤਾ ਜਾ ਸਕੇਗਾ, ਸਟੇਡੀਅਮ ਵਿੱਚ ਕਈ ਹੋਟਲ, ਰੀਟੇਲ ਆਊਟਲੈਟਸ, ਅਪਾਰਟਮੈਂਟ ਵੀ ਹੋਣਗੇ। ਜੋ ਆਕਲੈਂਡ ਦੀ ਖੂਬਸੂਰਤੀ ਨੂੰ ਚਾਰ ਚੰਨ ਲਾਉਣਗੇ।
ਇਸ ਸਟੇਡੀਅਨ ਦਾ ਡਿਜਾਈਨ ਤਿਆਰ ਕਰਨ ਵਾਲੇ ਡਿਜਾਈਨਰਾਂ ਅਨੁਸਾਰ ਇਹ ਸਟੇਡੀਅਮ ਸਿਡਨੀ ਦੇ ਓਪੇਰਾ ਹਾਊਸ ਦੇ ਬਰਾਬਰ ਦਾ ਆਕਰਸ਼ਣ ਰੱਖੇਗਾ। ਸਟੇਡੀਅਮ ਕਦੋਂ ਬਣਕੇ ਮੁਕੰਮਲ ਹੋਏਗਾ, ਇਸ ਬਾਰੇ ਜਲਦ ਹੀ ਖੁਲਾਸੇ ਕੀਤੇ ਜਾਣਗੇ।

ADVERTISEMENT
NZ Punjabi News Matrimonials