Thursday, 22 February 2024
10 February 2024 New Zealand

ਨਿਊਜ਼ੀਲੈਂਡ ਚ ਕੰਮ ਦੌਰਾਨ ਵਾਪਰੇ ਦਰਦਨਾਕ ਹਾਦਸੇ 'ਚ ਹੁਸ਼ਿਆਰਪੁਰ ਦੇ ਨੌਜਵਾਨ ਦੀ ਮੌਤ

ਨਿਊਜ਼ੀਲੈਂਡ ਚ ਕੰਮ ਦੌਰਾਨ ਵਾਪਰੇ ਦਰਦਨਾਕ ਹਾਦਸੇ 'ਚ ਹੁਸ਼ਿਆਰਪੁਰ ਦੇ ਨੌਜਵਾਨ ਦੀ ਮੌਤ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ ) ਆਏ ਦਿਨ ਵਿਦੇਸ਼ ਦੀ ਧਰਤੀ ਤੋਂ ਪੰਜਾਬੀ ਨੌਜਵਾਨਾਂ ਨਾਲ ਹਾਦਸੇ ਵਾਪਰਨ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪਿਛਲੇ ਦਿਨਾਂ ਚ ਵੀ ਕੁਝ ਨੌਜਵਾਨਾਂ ਦੀ ਮੌਤ ਦੀਆਂ ਖਬਰਾਂ ਸਾਹਮਣੇ ਆਈਆਂ ਸਨ ਹੁਣ ਇੱਕ ਵਾਰ ਫਿਰ ,ਨਿਊਜ਼ੀਲੈਂਡ ਚ ਇਕ 30 ਸਾਲਾ ਨੌਜਵਾਨ ਦੀ ਨਿਊਜ਼ੀਲੈਂਡ ਦੀ ਧਰਤੀ 'ਤੇ ਮੌਤ ਹੋ ਗਈ। ਜਿਵੇਂ ਹੀ ਆਪਣੇ ਪੁੱਤ ਹਾਦਸੇ ਚ ਜਖਮੀ ਹੋਣ ਦੀ ਖ਼ਬਰ ਮਾਪਿਆਂ ਨੂੰ ਮਿਲਦੀ ਹੈ ਤਾਂ ਉਹ ਵੀ ਤੁਰੰਤ ਨਿਊਜ਼ੀਲੈਂਡ ਲਈ ਰਵਾਨਾ ਹੋ ਜਾਂਦੇ ਹਨ ਅਤੇ ਕੁਝ ਦਿਨਾਂ ਬਾਅਦ ਹੀ ਉਨ੍ਹਾਂ ਦੇ ਪੁੱਤ ਦੀ ਮੌਤ ਹੋ ਜਾਂਦੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਸੌਰਵ ਸੈਣੀ ਵਜੋਂ ਹੋਈ ਹੈ, ਜੋਕਿ ਸਾਲ 2013 ਵਿਚ ਨਿਊਜ਼ੀਲੈਂਡ ਗਿਆ ਸੀ ਅਤੇ ਸਾਲ 2019 ਵਿਚ ਉਸ ਦਾ ਨਿਊਜ਼ੀਲੈਂਡ 'ਚ ਹੀ ਰਹਿਣ ਵਾਲੀ ਇਕ ਕੁੜੀ ਨਾਲ ਵਿਆਹ ਹੋਇਆ ਸੀ। ਜਾਣਕਾਰੀ ਦਿੰਦੇ ਹੋਏ ਸੌਰਵ ਦੇ ਤਾਇਆ ਅਤੇ ਭਰਾ ਨੇ ਦੱਸਿਆ ਕਿ ਸੌਰਵ ਸੈਣੀ ਨਾਲ ਬੀਤੀ 25 ਜਨਵਰੀ ਨੂੰ ਹਾਦਸਾ ਹੋਇਆ ਸੀ ਅਤੇ ਕੰਮ ਕਰਦਿਆਂ ਦੌਰਾਨ ਸੌਰਵ ਲੱਕੜ ਵਾਲੀ ਮਸ਼ੀਨ ਵਿਚ ਆ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਸੀ। ਜਿਸ ਤੋਂ ਬਾਅਦ ਉਸ ਨੂੰ ਹਸਤਪਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ ਪਰ 8 ਫਰਵਰੀ ਨੂੰ ਸੌਰਵ ਦੀ ਮੌਤ ਹੋ ਗਈ।

ਉਨ੍ਹਾਂ ਦੱਸਿਆ ਕਿ ਸੌਰਵ ਦਾ ਅੰਤਿਮ ਸੰਸਕਾਰ ਨਿਊਜ਼ੀਲੈਂਡ ਵਿਚ ਹੀ ਕੀਤਾ ਜਾਵੇਗਾ ਅਤੇ ਉਸ ਦਾ ਇਕ 6 ਮਹੀਨਿਆਂ ਦਾ ਬੱਚਾ ਵੀ ਹੈ। ਪਰਿਵਾਰ ਨੇ ਨਿਊਜ਼ੀਲੈਂਡ ਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੌਰਵ ਦਾ ਬੱਚਾ ਮਾਪਿਆਂ ਨੂੰ ਦਿੱਤਾ ਜਾਵੇ ਤਾਂ ਜੋ ਉਸ ਦੀ ਆਖਰੀ ਨਿਸ਼ਾਨੀ ਉਹ ਆਪਣੇ ਕੋਲ ਰੱਖ ਸਕਣ ਅਤੇ ਇਸ ਤੋਂ ਇਲਾਵਾ ਨਿਊਜ਼ੀਲੈਂਡ ਸਰਕਾਰ ਸੌਰਵ ਦੇ ਮਾਪਿਆਂ ਦੀ ਵੀ ਮਦਦ ਕਰੇ ਤਾਂ ਜੋ ਬੁਢਾਪੇ ਵਿਚ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਾ ਝੱਲਣੀ ਪਏ।

ADVERTISEMENT
NZ Punjabi News Matrimonials