Thursday, 22 February 2024
12 February 2024 New Zealand

ਹੁਣ ਕ੍ਰਾਈਸਚਰਚ ਦੇ ਕਾਉਂਟਡਾਊਨ ਦੇ ਖਾਣੇ ‘ਤੇ ਚੂਹੇ ਨੱਚਦੇ ਆਏ ਨਜਰ, MPI ਨੇ ਆਰੰਭੀ ਕਾਰਵਾਈ

ਹੁਣ ਕ੍ਰਾਈਸਚਰਚ ਦੇ ਕਾਉਂਟਡਾਊਨ ਦੇ ਖਾਣੇ ‘ਤੇ ਚੂਹੇ ਨੱਚਦੇ ਆਏ ਨਜਰ, MPI ਨੇ ਆਰੰਭੀ ਕਾਰਵਾਈ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਦੇ ਈਸਟਗੇਟ ਦੇ ਕਾਉਂਟਡਾਊਨ 'ਤੇ ਸਲਾਦ ਉੱਤੇ ਚੂਹੇ ਘੁੰਮਦਿਆਂ ਦੀ ਹੈਰਾਨ ਕਰ ਦੇਣ ਵਾਲੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਨਿਸਟਰੀ ਆਫ ਪ੍ਰਾਇਮਰੀ ਇੰਡਸਟਰੀਜ਼ (ਐਮ ਪੀ ਆਈ) ਨੇ ਕਾਰਵਾਈ ਆਰੰਭ ਦਿੱਤੀ ਹੈ। ਇਸ ਵੀਡੀਓ ਨੂੰ ਇੱਕ ਚੀਨੀ ਮੂਲ ਦੇ ਯਾਤਰੀ ਵਲੋਂ ਰਿਕਾਰਡ ਕੀਤਾ ਗਿਆ ਹੈ, ਜੋ ਨਿਊਜੀਲੈਂਡ ਸਾਈਕਲ 'ਤੇ ਘੁੰਮ ਰਿਹਾ ਹੈ।
ਉਸਨੇ ਦੱਸਿਆ ਕਿ ਉਸਨੂੰ ਖਾਣੇ 'ਤੇ ਕੋਈ ਚੀਜ ਹਿੱਲਦੀ ਦਿੱਖੀ ਤੇ ਜਦੋਂ ਉਸਨੇ ਧਿਆਨ ਦਿੱਤਾ ਤਾਂ ਇਹ ਇੱਕ ਚੂਹਾ ਸੀ।
ਵੂਲਵਰਥ ਨਿਊਜੀਲੈਂਡ ਵਲੋਂ ਇਸ ਵੀਡੀਓ ਦੇ ਸੱਚੇ ਹੋਣ ਦੀ ਪੁਸ਼ਟੀ ਵੀ ਕੀਤੀ ਗਈ ਹੈ ਤੇ ਇਸਨੂੰ ਬੀਤੇ ਬੁੱਧਵਾਰ ਦੀ ਵੀਡੀਓ ਦੱਸਿਆ ਹੈ। ਇਸ ਤੋਂ ਪਹਿਲਾਂ ਡੁਨੇਡਿਨ ਦਾ ਕਾਉਂਟਡਾਊਨ ਵੀ ਚੂਹਿਆਂ ਦੇ ਚਲਦਿਆਂ ਕੁਝ ਦਿਨ ਲਈ ਬੰਦ ਕਰਨਾ ਪਿਆ ਸੀ।

ADVERTISEMENT
NZ Punjabi News Matrimonials