Thursday, 22 February 2024
12 February 2024 New Zealand

30 ਮਈ ਨੂੰ ਐਲਾਨਿਆਂ ਜਾਏਗਾ ਬਜਟ 2024

ਨਿਊਜੀਲੈਂਡ ਵਾਸੀਆਂ ਨੂੰ ਮਿਲੇਗੀ ਟੈਕਸ ਕਟੌਤੀਆਂ ਦੀ ਸੌਗਾਤ
30 ਮਈ ਨੂੰ ਐਲਾਨਿਆਂ ਜਾਏਗਾ ਬਜਟ 2024 - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਵਲੋਂ ਸਾਲ 2024 ਦਾ ਬਜਟ 30 ਮਈ ਨੂੰ ਐਲਾਨਿਆਂ ਜਾਏਗਾ ਤੇ ਇਹ ਮੌਕਾ ਹੋਏਗਾ ਜਦੋਂ ਨਿਊਜੀਲੈਂਡ ਵਾਸੀਆਂ ਨੂੰ ਟੈਕਸ ਕਟੌਤੀਆਂ ਦੇ ਰੂਪ ਵਿੱਚ ਰਾਹਤ ਮਿਲਣ ਦੀ ਆਸ ਹੈ। ਫਾਇਨਾਂਸ ਮਨਿਸਟਰ ਨਿਕੋਲਾ ਵਿਲਿਸ ਨੇ ਬਜਟ ਸਬੰਧੀ ਆਪਣੀ ਬਿਆਨਬਾਜੀ ਵਿੱਚ ਸਾਫ ਕਿਹਾ ਹੈ ਕਿ ਉਨ੍ਹਾਂ ਦੀ ਬਜਟ ਪੇਸ਼ਕਸ਼ ਦੌਰਾਨ ਇਹ ਕੋਸ਼ਿਸ਼ ਰਹੇਗੀ ਕਿ ਉਹ ਮਹਿੰਗਾਈ ਤੋਂ ਪੀੜਿਤ ਨਿਊਜੀਲੈਂਡ ਵਾਸੀਆਂ ਨੂੰ ਟੈਕਸ ਕਟੌਤੀਆਂ ਦੇ ਰੂਪ ਵਿੱਚ ਰਾਹਤ ਦੇ ਸਕਣ। ਅਜਿਹਾ ਕਰਕੇ ਉਹ ਨਿਊਜੀਲੈਂਡ ਵਾਸੀਆਂ ਨੂੰ ਰਾਹਤ ਦੇਣਾ ਚਾਹੁੰਦੇ ਹਨ, ਕਾਰੋਬਾਰਾਂ ਨੂੰ ਦੁਬਾਰਾ ਤੋਂ ਪੈਰਾਂ 'ਤੇ ਖੜਾ ਕਰਨਾ ਚਾਹੁੰਦੇ ਹਨ ਤੇ ਕਰਾਊਨ ਫਾਇਨਾਂਸ ਆਰਡਰ ਨੂੰ ਮੁੜ ਬਹਾਲ ਕਰਨਾ ਚਾਹੁੰਦੇ ਹਨ।

ADVERTISEMENT
NZ Punjabi News Matrimonials