Thursday, 22 February 2024
12 February 2024 New Zealand

ਪੱਟੜੀਆਂ ਦਾ ਤਾਪਮਾਨ 48 ਡਿਗਰੀ ਪੁੱਜਣ ਤੋਂ ਬਾਅਦ ਆਕਲੈਂਡ ਵਿੱਚ ਟਰੇਨਾਂ ਰੱਦ ਹੋਣ ਦੀ ਸੱਮਸਿਆ ਹੋਰ ਵੀ ਗਹਿਰਾਈ

ਪੱਟੜੀਆਂ ਦਾ ਤਾਪਮਾਨ 48 ਡਿਗਰੀ ਪੁੱਜਣ ਤੋਂ ਬਾਅਦ ਆਕਲੈਂਡ ਵਿੱਚ ਟਰੇਨਾਂ ਰੱਦ ਹੋਣ ਦੀ ਸੱਮਸਿਆ ਹੋਰ ਵੀ ਗਹਿਰਾਈ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਟ੍ਰਾਂਸਪੋਰਟ ਵੱਧਦੇ ਤਾਪਮਾਨ ਕਾਰਨ ਟਰੇਨਾਂ ਰੱਦ ਹੋਣ ਦੀ ਸੱਮਸਿਆ ਤੋਂ ਲਗਾਤਾਰ ਪ੍ਰੇਸ਼ਾਨ ਹੈ। ਅੱਜ ਸ਼ਾਮ ਹੀ ਈਸਟਰਨ, ਵੈਸਟਰਨ ਤੇ ਸਦਰਨ ਲਾਈਨਾਂ 'ਤੇ 34 ਟਰੇਨਾਂ ਰੱਦ ਕੀਤੀਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ ਟਰੇਨਾਂ ਨੂੰ ਘੱਟ ਰਫਤਾਰ 'ਤੇ ਚਲਾਏ ਜਾਣ ਦੀ ਗੱਲ ਵੀ ਕਹੀ ਜਾ ਰਹੀ ਹੈ, ਜਿਸ ਕਾਰਨ ਹਰ ਯਾਤਰਾ ਮਗਰ 5 ਮਿੰਟ ਦਾ ਵਾਧਾ ਸੰਭਾਵਿਤ ਹੈ। ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੀ ਆਕਲੈਂਡ ਟ੍ਰਾਂਸਪੋਰਟ ਵਲੋਂ ਕੀਵੀਰੇਲ ਦੀ ਨਿਖੇਧੀ ਵੀ ਕੀਤੀ ਜਾ ਰਹੀ ਹੈ।

ADVERTISEMENT
NZ Punjabi News Matrimonials