Thursday, 22 February 2024
12 February 2024 New Zealand

ਇਹ ਹੈ ਨਿਊਜੀਲੈਂਡ ਵਾਸੀਆਂ ਦਾ ਅਸਲ ਜਜਬਾ, ਜਿਨ੍ਹਾਂ ਸਾਈਕਲੋਨ ਗੈਬਰੀਆਲ ਦੇ ਪੀੜਿਤਾਂ ਦੀ ਮੱਦਦ ਲਈ ਦਿਨ-ਰਾਤ ਕੀਤਾ ਇੱਕ

ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਕੀਤੀ ਹੌਂਸਲਾ ਵਧਾਈ
ਇਹ ਹੈ ਨਿਊਜੀਲੈਂਡ ਵਾਸੀਆਂ ਦਾ ਅਸਲ ਜਜਬਾ, ਜਿਨ੍ਹਾਂ ਸਾਈਕਲੋਨ ਗੈਬਰੀਆਲ ਦੇ ਪੀੜਿਤਾਂ ਦੀ ਮੱਦਦ ਲਈ ਦਿਨ-ਰਾਤ ਕੀਤਾ ਇੱਕ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਸਾਈਕਲੋਨ ਗੈਬਰੀਆਲ ਨੇ ਬੀਤੇ ਸਾਲ ਹਜਾਰਾਂ ਨਿਊਜੀਲੈਂਡ ਵਾਸੀਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ, ਪਰ ਇਸ ਬਿਪਤਾ ਮੌਕੇ ਨਿਊਜੀਲੈਂਡ ਵਾਸੀਆਂ ਦਾ ਇੱਕ-ਦੂਜੇ ਦੀ ਮੱਦਦ ਕਰਨਾ ਸੱਚਮੁੱਚ ਹੀ ਸੱਚੇ ਭਾਈਚਾਰੇ ਦੀ ਵੱਡੀ ਮਿਸਾਲ ਸੀ। ਇਸ ਦੌਰਾਨ ਮੱਦਦ ਕਰਨ ਲਈ ਅੱਗ ਆਏ ਵਲੰਟੀਅਰਾਂ ਨੇ ਨਿਸ਼ਕਾਮ ਹੋਕੇ ਹੜ੍ਹਾਂ ਦੇ ਪਾਣੀ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ, ਬੇਘਰ ਹੋਏ ਰਿਹਾਇਸ਼ੀਆਂ ਨੂੰ ਆਪਣੇ ਘਰਾਂ ਵਿੱਚ ਰਹਿਣ ਲਈ ਥਾਂ ਦਿੱਤੀ, ਮੁਰੰਮਤ ਦੇ ਕੰਮ ਕੀਤੇ ਤੇ ਪਤਾ ਨਹੀਂ ਅਜਿਹੇ ਜਜਬੇ ਵਾਲੀਆਂ ਕਈ ਸੈਂਕੜੇ ਉਦਾਹਰਨਾਂ ਸਮੇਂ ਦੇ ਨਾਲ ਸਾਹਮਣੇ ਆਈਆਂ।
ਇਨ੍ਹਾਂ ਵਲੰਟੀਅਰਾਂ ਨੂੰ ਸਨਮਾਨਿਤ ਕਰਨ ਲਈ ਐਪਰੀਸੀਏਸ਼ਨ ਡੇਅ ਦੇ ਨਾਮ ਤੋਂ ਹੈਸਟਿੰਗਸ ਵਿਖੇ ਸਨਮਾਨ ਸਮਾਗਮ ਕੀਤਾ ਗਿਆ, ਜਿੱਥੇ ਖੁਦ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਇਨ੍ਹਾਂ ਲੋਕਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਹੈਸਟਿੰਗਸ ਅਤੇ ਨੈਪੀਅਰ ਦੇ ਮੇਅਰਾਂ, ਰੀਜਨਲ ਕਾਉਂਸਲ ਚੈਅਰ, ਐਮਰਜੈਂਸੀ ਮੈਨੇਜਮੈਂਟ ਮਨਿਸਟਰ ਮਾਰਕ ਮਿਸ਼ਲ ਨੇ ਵੀ ਹਾਜਰੀ ਭਰੀ।

ADVERTISEMENT
NZ Punjabi News Matrimonials