ਆਕਲੈਂਡ (ਹਰਪ੍ਰੀਤ ਸਿੰਘ)- ਇਸ ਹਫਤੇ ਲੈਟਿਨ ਅਮਰੀਕਾ, ਭਾਰਤ ਅਤੇ ਥਾਈਲੈਂਡ ਵਿੱਚ ਕੋਰੋਨਾ ਵਾਇਰਸ ਕਰਕੇ ਫਸੇ ਹਜਾਰਾਂ ਨਿਊਜੀਲੈਂਡ ਵਾਸੀ ਆਪਣੇ ਘਰ ਨਿਊਜੀਲੈਂਡ ਪੁੱਜ ਸਕਣਗੇ। ਭਾਰਤ ਤੋਂ ਤਾਂ ਬੀਤੇ ਹਫਤੇ ਵੀ ਇੱਕ ਉਡਾਣ ਇੱਥੇ ਪੁੱਜ ਚੁੱਕੀ ਹੈ ਅਤੇ ਅੱਜ ਇੱਕ ਹੋਰ ਜਹਾਜ ਯਾਤਰੀਆਂ ਨੂੰ ਲੈਕੇ ਜਲਦ ਹੀ ਨਿਊਜੀਲੈਂਡ ਪੁੱਜ ਰਿਹਾ ਹੈ। ਦੱਸਦੀਏ ਕਿ ਅੱਜ ਵਾਲੀ ਉਡਾਣ ਮੁੰਬਈ ਤੋਂ ਕ੍ਰਾਈਸਚਰਚ ਪੁੱਜੇਗੀ, ਜਿਸ ਵਿੱਚ 199 ਯਾਤਰੀ ਮੌਜੂਦ ਹਨ ਅਤੇ ਅਗਲੀ ਉਡਾਣ ਵੀਰਵਾਰ ਨੂੰ ਦਿੱਲੀ ਤੋਂ ਆਏਗੀ।
ਇਸ ਦੇ ਨਾਲ ਹੀ ਚਿੱਲੀ, ਅਰਜਨਟਾਈਨਾ, ਥਾਈਲੈਂਡ ਤੋਂ ਵੀ ਅੱਜ ਕਈ ਉਡਾਣਾ ਯਾਤਰੀਆਂ ਨੂੰ ਲੈਕੇ ਇੱਥੇ ਪੁੱਜ ਰਹੀਆਂ ਹਨ।