ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੀ ਸਰਕਾਰ ਨੇ ਨਿਊਜੀਲੈਂਡ ਵਿੱਚ ਜਿਸ ਪ੍ਰਭਾਵਸ਼ਾਲੀ ਢੰਗ ਨਾਲ ਕੋਰੋਨਾ ਦੀ ਬਿਮਾਰੀ ਨਾਲ ਲੜਾਈ ਲੜੀ ਹੈ, ਇਹ ਕਾਬਿਲੇ ਤਾਰੀਫ ਹੈ। ਇਸ ਗੱਲ ਦੀ ਹਾਮੀ ਡਬਲਿਯੂ ਐਚ ਓ (ਵਰਲਡ ਹੈਲਥ ਆਰਗੇਨਾਈਜੇਸ਼ਨ) ਵਲੋਂ ਭਰੀ ਗਈ ਹੈ। ਸੰਸਥਾ ਦੇ ਪੈਸੇਫਿਕ ਰੀਜਨ ਰਿਸਪਾਂਸ ਮੈਨੇਜਰ ਡਾਕਟਰ ਅਬਦੀ ਮਹਿਮੂਦ ਨੇ ਨੈਸ਼ਨਲ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਨਿਊਜੀਲੈਂਡ ਕੋਰੋਨਾ ਵਾਇਰਸ ਨੂੰ ਲ਼ੈਕੇ ਸਭ ਤੋਂ ਤਾਕਤਵਰ ਸਾਬਿਤ ਹੋਇਆ ਹੈ। ਜਿਸ ਤਰ੍ਹਾਂ ਸਰਕਾਰ ਨੇ ਕ੍ਰਮਬੱਧ ਢੰਗ ਨਾਲ ਲੋਕਾਂ ਨੂੰ ਘਰਾਂ ਵਿੱਚ ਤਾੜਦਿਆਂ, ਅਰਥਚਾਰੇ ਲਈ ਅਹਿਮ ਯੋਜਨਾਵਾਂ ਬਣਾਈਆਂ, ਹਰ ਨਿਊਜੀਲੈਂਡ ਵਾਸੀ ਦੇ ਹਿੱਤਾਂ ਦਾ ਖਿਆਲ ਰੱਖਿਆ ਉਹ ਭਾਂਵੇ ਦੂਜੇ ਪੱਛਮੀ ਦੇਸ਼ਾਂ ਦੀਆਂ ਸਰਕਾਰਾਂ ਨੇ ਵੀ ਕੀਤਾ , ਪਰ ਇਸ ਦੌੜ ਵਿੱਚ ਨਿਊਜੀਲੈਂਡ ਉਨ੍ਹਾਂ ਤੋਂ ਇਸ ਜੰਗ ਵਿੱਚ ਕਿਤੇ ਅੱਗੇ ਜਾ ਖੜਿਆ ਹੈ।