ਆਕਲੈਂਡ (ਹਰਪ੍ਰੀਤ ਸਿੰਘ) - ਵੈਲੰਿਗਟਨ ਦੀ ਈ-ਸਕੂਟਰ ਕੰਪਨੀ ਨੇ ਹੁਣ ਨਵੀਂ ਫੂਡ ਡੀਲੀਵਰੀ ਸਰਵਿਸ ਸੇਵਾ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਲੈਵਲ 3 ਲਾਗੂ ਹੋਣ ਦੇ ਨਾਲ ਹੀ ਇਹ ਸੇਵਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਅਤੇ ਨਿਊਜੀਲੈਂਡ ਦੇ 3 ਵੱਡੇ ਸ਼ਹਿਰ ਆਕਲੈਂਡ, ਕ੍ਰਾਈਸਚਰਚ ਅਤੇ ਵੈਲੰਿਗਟਨ ਵਿੱਚ ਇਹ ਸੇਵਾ ਦਿੱਤੀ ਜਾਏਗੀ।
ਕੰਪਨੀ ਦਾ ਦਾਅਵਾ ਹੈ ਕਿ ਇਸ ਫੈਸਲੇ ਨਾਲ ਇਸ ਮੰਦੀ ਦੇ ਦੌਰ ਵਿੱਚ ਵੀ ਉਹ 600 ਨਵੀਆਂ ਨੌਕਰੀਆਂ ਪੈਦਾ ਕਰਨਗੇ।
ਕੰਪਨੀ ਫੂਡ ਡੀਲੀਵਰੀ ਲਈ ਗ੍ਰਾਹਕ ਕੋਲੋਂ $5 ਲਏਗੀ ਅਤੇ ਰੈਸਟੋਰੈਂਟ ਕੋਲੋਂ 20% ਕਮਿਸ਼ਨ।