ਆਕਲੈਂਡ (ਹਰਪ੍ਰੀਤ ਸਿੰਘ) - ਲੈਵਲ 2 ਦੌਰਾਨ ਨਿਊਜੀਲੈਂਡ ਵਿੱਚ ਘਰੈਲੂ ਟੂਰੀਜਮ ਨੂੰ ਰਾਹੇ ਪੈਣ ਦੀ ਸ਼ਾਇਦ ਹੀ ਇਜਾਜਤ ਮਿਲੇ, ਕਿਉਂਕਿ ਬੀਤੇ ਦਿਨੀਂ ਫਾਇਨਾਂਸ ਮਨਿਸਟਰ ਗ੍ਰਾਂਟ ਰਾਬਰਟਸਨ ਵਲੋਂ ਇਸ ਸਬੰਧੀ ਜੱਦੋਂ ਮੀਡੀਆ ਨੇ ਸੁਆਲ ਪੁੱਛਿਆ ਕਿ ਕੀ ਨਿਊਜੀਲੈਂਡ ਵਾਸੀਆਂ ਨੂੰ ਲੈਵਲ 2 ਦੌਰਾਨ ਨਿਊਜੀਲੈਂਡ ਵਿੱਚ ਹੀ ਘੁੰਮਣ ਫਿਰਣ ਦੀ ਇਜਾਜਤ ਮਿਲੇਗੀ ਜਾਂ ਨਹੀਂ ਤਾਂ ਉਨ੍ਹਾਂ ਇਸ 'ਤੇ ਬੜਾ ਹੀ ਰਾਜਨੀਤੀ ਭਰਿਆ ਜੁਆਬ ਦਿੱਤਾ ਕਿ ਸਰਕਾਰ ਇਸ ਵੇਲੇ ਲੈਵਲ 2 ਸਬੰਧੀ ਲਾਗੂ ਕੀਤੇ ਜਾਣ ਵਾਲੇ ਨਿਯਮਾਂ ਦੀ ਸਮੀਖਿਆ ਕਰ ਰਹੀ ਹੈ ਅਤੇ ਕੈਬਿਨੇਟ ਅਜਿਹੇ ਫੈਸਲੇ ਨੂੰ ਪ੍ਰਵਾਨਗੀ ਦਏਗਾ, ਜੋ ਨਿਊਜੀਲੈਂਡ ਵਾਸੀਆਂ ਦੀ ਸਿਹਤ ਸਬੰਧੀ ਜਿਆਦਾ ਜੁਆਬਦੇਹ ਹੋਏ, ਹਾਲਾਂਕਿ ਲੈਵਲ 2 ਦੌਰਾਨ ਉਨ੍ਹਾਂ ਆਰਥਿਕਤਾ ਨੂੰ ਦੁਬਾਰਾ ਲੀਹਾਂ 'ਤੇ ਲਿਆਉਣ ਦੀ ਗੱਲ ਵੀ ਆਖੀ, ਪਰ ਘਰੈਲੂ ਟੂਰਿਜਮ ਨੂੰ ਇਜਾਜਤ ਮਿਲੇਗੀ ਜਾਂ ਨਹੀਂ ਇਹ ਸਮਾਂ ਹੀ ਦੱਸੇਗਾ।