ਆਕਲੈਂਡ (ਹਰਪ੍ਰੀਤ ਸਿੰਘ)- ਟ੍ਰਾਂਸ-ਤਾਮਸਨ ਕੋਵਿਡ ਸੈਫ ਟਰੈਵਲ ਜੋਨ ਦੇ ਤਹਿਤ ਨਿਊਜੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੋਟ ਮੋਰੀਸਨ ਨੇ ਦੋਨੋਂ ਦੇਸ਼ਾਂ ਦੇ ਨਾਗਰਿਕਾਂ ਨੂੰ ਦੋਨਾਂ ਦੇਸ਼ਾਂ ਵਿੱਚ ਘੁੰਮਣ-ਫਿਰਣ ਦੀ ਖੁੱਲ ਦੇਣ 'ਤੇ ਸਹਿਮਤੀ ਪ੍ਰਗਟਾਈ ਹੈ।
ਜਲਦ ਹੀ 'ਟ੍ਰਾਂਸ-ਤਾਮਸਨ ਕੋਵਿਡ ਸੈਫ ਟਰੈਵਲ' ਯੋਜਨਾ 'ਤੇ ਕੰਮ ਸ਼ੁਰੂ ਹੋ ਕਰ ਦਿੱਤਾ ਜਾਏਗਾ, ਨਵੇਂ ਨਿਯਮ ਲਾਗੂ ਹੋਣ ਉਪਰੰਤ ਵਿਸ਼ੇਸ਼ ਹਿਦਾਇਤਾਂ ਤਹਿਤ ਦੋਨਾਂ ਦੇਸ਼ਾਂ ਦੇ ਨਾਗਰਿਕ ਇੱਧਰ-ਉੱਧਰ ਘੁੰਮਣ-ਫਿਰਣ ਜਾ ਸਕਣਗੇ। ਦੋਨਾਂ ਪ੍ਰਧਾਨ ਮੰਤਰੀਆਂ ਨੇ ਇਸ ਸਬੰਧੀ ਹੋਈ ਮੀਟਿੰਗ ਵਿੱਚ ਇਹ ਵੀ ਦੱਸਿਆ ਕਿ ਇਹ ਫੈਸਲਾ ਦੋਨਾਂ ਹੀ ਦੇਸ਼ਾਂ ਦੇ ਅਰਥਚਾਰੇ ਅਤੇ ਕਾਰੋਬਾਰਾਂ ਲਈ ਲਾਹੇਵੰਦ ਰਹੇਗਾ।