ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਵਾਇਰਸ ਮਹਾਂਮਾਰੀ ਕਰਕੇ ਮਾਹੌਲ ਹਰ ਪਾਸੇ ਚਿੰਤਾਜਨਕ ਹੈ, ਖਾਸਕਰ ਉਨ੍ਹਾਂ ਲਈ ਜੋ ਵਿਦੇਸ਼ੀ ਨਾਗਰਿਕ ਦੂਜੇ ਦੇਸ਼ਾਂ ਵਿੱਚ ਫਸੇ ਹੋਏ ਹਨ, ਉਨ੍ਹਾਂ ਲਈ ਚਿੰਤਾ ਹੈ ਵੀਜਾ ਖਤਮ ਹੋਣ ਦੀ, ਘਰ ਵਾਪਿਸ ਜਾਣ ਦੀ ਅਤੇ ਅਜਿਹੀਆਂ ਹੋਰ ਕਈ ਚਿੰਤਾਵਾਂ, ਪਰ ਭਾਰਤ ਸਰਕਾਰ ਨੇ ਅਜਿਹੇ ਵਿਦੇਸ਼ੀ ਨਾਗਰਿਕਾਂ ਦੀ ਮੱਦਦ ਲਈ ਉਨ੍ਹਾਂ ਦੇ ਵੀਜਿਆਂ ਦੀ ਮਿਆਦ 1 ਮਹੀਨੇ ਤੱਕ ਵਧਾਉਣ ਦੀ ਸਹੂਲਤ ਦੇਣ ਦਾ ਫੈਸਲਾ ਲਿਆ ਹੈ।
ਇਸ ਵੀਜੇ ਦੀ ਮਿਆਦ ਉਦੋਂ ਸ਼ੁਰੂ ਹੋਏਗੀ, ਜਦੋਂ ਭਾਰਤ ਦੇ ਅੰਤਰ-ਰਾਸ਼ਟਰੀ ਬਾਰਡਰ ਦੂਜੇ ਦੇਸ਼ਾਂ ਲਈ ਖੋਲੇ ਜਾਣਗੇ, ਉਦਾਹਰਨ ਵਜੋਂ ਜੇ 1 ਸੰਤਬਰ ਵਿੱਚ ਬਾਰਡਰ ਖੁੱਲੇ ਤਾਂ 1 ਮਹੀਨੇ ਦੇ ਵੀਜੇ ਦੀ ਮਿਆਦ 1 ਸਤੰਬਰ ਤੋਂ ਸ਼ੁਰੂ ਹੋਏਗੀ। ਇਸ ਲਈ ਆਨਲਾਈਨ ਅਪਲਾਈ ਕਰਨਾ ਜਰੂਰੀ ਹੋਏਗਾ। ਇੱਥੇ ਇਹ ਵੀ ਦੱਸਣਯੋਗ ਹੈ ਕਿ ਭਾਰਤ ਸਰਕਾਰ ਨੇ ਇਹ ਸਹੂਲਤ ਉਨਾਂ ਵਿਦੇਸ਼ੀ ਨਾਗਰਿਕਾਂ ਨੂੰ ਦਿੱਤੀ ਹੈ, ਜਿਨ੍ਹਾਂ ਦੇ ਵੀਜੇ 1 ਫਰਵਰੀ 2020 ਜਾਂ ਉਸ ਤੋਂ ਬਾਅਦ ਜੱਦੋਂ ਤੱਕ ਅੰਤਰ-ਰਾਸ਼ਟਰੀ ਬਾਰਡਰ ਖੁੱਲਣਗੇ, ਉਦੋਂ ਖਤਮ ਹੋ ਰਹੇ ਹੋਣਗੇ।