ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਹੁਣ ਤੱਕ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਲੜਣ ਵਿੱਚ ਸਭ ਤੋਂ ਕਾਮਯਾਬ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਹੁਣ ਕੋਰੋਨਾ ਵਾਇਰਸ ਮਹਾਂਮਾਰੀ ਕਰਕੇ ਲਾਗੂ ਲੈਵਲਾਂ ਦਾ ਪੱਧਰ ਵੀ ਘਟਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਅੱਜ ਲੈਵਲ 2 ਸਬੰਧੀ ਜਾਣਕਾਰੀ ਜਾਰੀ ਕੀਤੀ ਹੈ, ਉਨ੍ਹਾਂ ਦੱਸਿਆ ਹੈ ਕਿ ਲੈਵਲ 2 ਦੌਰਾਨ ਸਾਰੇ ਕਾਰੋਬਾਰ, ਦੁਕਾਨਾਂ ਆਦਿ ਖੁੱਲਣਗੀਆਂ। ਨਿਊਜੀਲੈਂਡ ਵਾਸੀਆਂ ਨੂੰ ਮਾਸਕ ਪਾਉਣ ਜਰੂਰਤ ਨਹੀਂ ਹੋਏਗੀ, ਇਸ ਤੋਂ ਇਲਾਵਾ ਆਪਣੇ ਰਿਸ਼ਤੇਦਾਰਾਂ ਜਾਂ ਦੋਸਤਾਂ-ਮਿੱਤਰਾਂ ਨਾਲ ਹੱਥ ਵੀ ਮਿਲਾਇਆ ਜਾ ਸਕੇਗਾ, ਬਸ਼ਰਤੇ ਤੁਹਾਨੂੰ ਜਾਣਕਾਰੀ ਹੋਏ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਇਨਫੈਕਸ਼ਨ ਨਹੀਂ ਹੈ, ਜੋ ਲੋਕ ਤੁਹਾਡੇ ਜਾਣਕਾਰ ਨਹੀਂ, ਉਨ੍ਹਾਂ ਨਾਲ ਹੱਥ ਮਿਲਾਉਣ ਤੋਂ ਗੁਰੇਜ ਹੀ ਕੀਤਾ ਜਾਏ। ਇਸ ਤੋਂ ਇਲਾਵਾ ਫੀਜੀਕਲ ਡਿਸਟੈਂਸਿੰਗ, ਹੈਂਡ ਸੈਨੀਟਾਈਜੇਸ਼ਨ ਜਿਹੇ ਨਿਯਮ ਪਹਿਲਾਂ ਵਾਂਗੂ ਹੀ ਅਮਲ ਵਿੱਚ ਰਹਿਣਗੇ।
ਦੱਸਦੀਏ ਕਿ ਇਸ ਵੇਲੇ ਲੈਵਲ 3 ਲਾਗੂ ਹੈ ਅਤੇ ਇਹ ਆਉਂਦੇ ਸੋਮਵਾਰ ਤੱਕ ਜਾਰੀ ਰਹੇਗਾ।