ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਅਜੇ ਤੱਕ ਕੋਰੋਨਾ ਮਹਾਂਮਾਰੀ 'ਤੇ ਕਾਫੀ ਹੱਦ ਤੱਕ ਕਾਬੂ ਪਾਇਆ ਜਾ ਚੁੱਕਾ ਹੈ, ਲੈਵਲ 4 ਤੋਂ ਬਾਅਦ ਲੈਵਲ 3 ਅਤੇ ਹੁਣ ਸਰਕਾਰ ਲੈਵਲ 2 ਲਾਉਣ ਬਾਰੇ ਵੀ ਵਿਚਾਰ ਕਰ ਕਰ ਰਹੀ, ਦੱਸਦੀਏ ਕਿ ਜਦੋਂ ਲੈਵਲ 2 ਲਾਗੂ ਹੋਏਗਾ ਤਾਂ ਸੁਭਾਵਿਕ ਹੈ ਕਿ ਘਰੈਲੂ ਹਵਾਈ ਉਡਾਣਾ ਵੀ ਸ਼ੁਰੂ ਕੀਤੀਆਂ ਜਾਣਗੀਆਂ, ਪਰ ਫਿਜੀਕਲ ਡਿਸਟੈੰਿਸਗ ਦਾ ਨਿਯਮ ਫਿਰ ਵੀ ਲਾਗੂ ਰਹੇਗਾ, ਜਿਸ ਕਰਕੇ ਏਅਰਲਾਈਨਾਂ ਨੂੰ ਜਹਾਜ ਵਿੱਚ ਯਾਤਰੀ ਦੇ ਨਾਲ ਦੀ ਸੀਟ ਖਾਲੀ ਛੱਡਣੀ ਪਏਗੀ ਅਤੇ ਇਸੇ ਲਈ ਜੋ ਕਿਰਾਏ ਤੁਹਾਨੂੰ ਪਹਿਲਾਂ ਘਰੈਲੂ ਉਡਾਣਾ ਲਈ ਮਿਲਦੇ ਸਨ, ਉਹ ਇਸ ਬਦਲਾਅ ਕਰਕੇ ਮਿਲਣੇ ਸੰਭਵ ਨਹੀਂ ਅਤੇ ਇਨ੍ਹਾਂ ਕਿਰਾਇਆ ਵਿੱਚ ਡੇਢ ਗੁਣਾ ਤੱਕ ਵਾਧਾ ਦਰਜ ਕੀਤਾ ਜਾ ਸਕਦਾ ਹੈ। ਇਸ ਗੱਲ ਦੀ ਪੁਸ਼ਟੀ ਏਅਰਲਾਈਨਾਂ ਵਲੋਂ ਕੀਤੀ ਜਾ ਰਹੀ ਹੈ, ਸਾਂਝੇ ਤੌਰ 'ਤੇ ਇਨ੍ਹਾਂ ਏਅਰਲਾਈਨਾਂ ਦਾ ਕਹਿਣਾ ਹੈ ਕਿ ਇਸ ਨਿਯਮ ਦੇ ਚਲਦਿਆਂ ਪਹਿਲਾਂ ਵਾਲੇ ਰੇਟਾਂ 'ਤੇ ਉਹ ਮੁਨਾਫਾ ਨਹੀਂ ਖੱਟ ਸਕਦੇ, ਜਿਸ ਕਰਕੇ ਕਿਰਾਇਆਂ ਵਿੱਚ ਵਾਧਾ ਸੁਭਾਵਿਕ ਹੋਏਗਾ।