ਆਕਲੈਂਡ (ਹਰਪ੍ਰੀਤ ਸਿੰਘ) - ਨੈਸ਼ਨਲ ਪਾਰਟੀ ਦੇ ਮੈਂਬਰ ਪਾਰਲੀਮੈਂਟ ਸਾਈਮਨ ਓ'ਕੋਨਰ ਵਲੋਂ ਲੈਵਲ 2 ਦੌਰਾਨ ਸਰਕਾਰ 'ਤੇ ਲੋਕਾਂ ਦੀ ਧਾਰਮਿਕ ਆਜਾਦੀ ਦੇ ਹੱਕ ਨੂੰ ਅਣਗੌਲਿਆਂ ਕੀਤੇ ਜਾਣ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਹੈ ਕਿ ਕੋਵਿਡ 19 ਪਬਲਿਕ ਹੈਲਥ ਰਿਸਪਾਂਸ ਬਿੱਲ ਬਨਾਉਣ ਲੱਗਿਆ ਸਰਕਾਰ ਨੇ ਸਟਰਿੱਪ ਕਲੱਬਾਂ ਨੂੰ ਤਾਂ ਜਿਆਦਾ ਇੱਕਠ ਕਰਨ ਦੀ ਅਜਾਦੀ ਦੇ ਦਿੱਤੀ ਹੈ, ਪਰ ਧਾਰਮਿਕ ਸਥਾਨਾਂ ਨੂੰ ਨਹੀਂ, ਜੋ ਕਿ ਸਰਾਸਰ ਗਲਤ ਹੈ।
ਉਨ੍ਹਾਂ ਸਰਕਾਰ ਨੂੰ ਪੁੱਛਿਆ ਕਿ ਸਟਰਿੱਪ ਕਲੱਬ ਵਿੱਚ ਵੀ ਇੱਕਠ ਉਸੇ ਤਰ੍ਹਾਂ ਹੀ ਹੁੰਦੇ ਹਨ, ਜਿਸ ਤਰ੍ਹਾਂ ਕਿਸ ਤਰ੍ਹਾਂ ਧਾਰਮਿਕ ਸਥਾਨਾਂ 'ਤੇ, ਫਿਰ ਸਟਰਿੱਪ ਕਲੱਬ ਕਿਸ ਤਰ੍ਹਾਂ ਸਰਕਾਰ ਨੂੰ ਵਧੇਰੇ ਸੁਰੱਖਿਅਤ ਮਹਿਸੂਸ ਹੋਏ ਅਤੇ ਇਹ ਫੈਸਲਾ ਲਿਆ ਗਿਆ। ਧਾਰਮਿਕ ਥਾਵਾਂ 'ਤੇ 10 ਲੋਕਾਂ ਨੂੰ ਹੀ ਇੱਕਠਿਆਂ ਹੋਣ ਦੀ ਇਜਾਜਤ ਦਿੱਤੀ ਗਈ ਹੈ। ਜਦਕਿ ਬੀਤੇ ਦਿਨੀਂ ਅੰਤਿਮ ਸੰਸਕਾਰ ਜਿਹੇ ਮੌਕਿਆਂ 'ਤੇ ਇਹ ਗਿਣਤੀ ਵਧਾ ਕੇ 50 ਕਰ ਦਿੱਤੀ ਗਈ ਹੈ।
ਦੱਸਦੀਏ ਕਿ ਲੈਵਲ 2 ਨੂੰ ਲਾਗੂ ਕਰਨ ਲਈ ਜੋ ਬਿੱਲ ਵਿਧਾਨ ਸਭਾ ਵਿੱਚ ਪਾਸ ਕੀਤਾ ਗਿਆ ਹੈ, ਉਸ 'ਤੇ ਵੀ ਨੈਸ਼ਨਲ ਨੇ ਵਿਰੋਧ ਜਤਾਇਆ ਸੀ ਅਤੇ ਇਸ ਦੇ ਵਿਰੋਧ ਵਿੱਚ ਵੋਟ ਪਾਈ ਸੀ।