ਆਕਲੈਂਡ (ਹਰਪ੍ਰੀਤ ਸਿੰਘ) -ਆਕਲੈਂਡ ਕਾਉਂਸਲ ਵਲੋਂ ਸਰਕਾਰ ਦੇ ਅਲਰਟ ਲੈਵਲ 2 ਲਾਗੂ ਕੀਤੇ ਜਾਣ ਦੇ ਫੈਸਲੇ ਤੋਂ ਬਾਅਦ 400 ਜਨਤਕ ਸੇਵਾਵਾਂ ਨੂੰ ਖੋਲੇ ਜਾਣ 'ਤੇ ਖੁਸ਼ੀ ਪ੍ਰਗਟਾਈ ਹੈ। ਇਸ ਤਹਿਤ ਆਉਂਦੇ ਬੁੱਧਵਾਰ 20 ਮਈ ਤੋਂ ਆਕਲੈਂਡ ਦੀਆਂ 55 ਵਿੱਚੋਂ 31 ਲਾਇਬ੍ਰੇਰੀਆਂ ਖੋਲੀਆਂ ਜਾਣਗੀਆਂ। ਲਾਇਬ੍ਰੇਰੀਆਂ ਪੂਰੇ ਸਮੇਂ ਲਈ ਖੁੱਲਣਗੀਆਂ। ਬਾਕੀ ਦੀਆਂ ਲਾਇਬ੍ਰੇਰੀਆਂ ਕੁਈਨ ਵਿਕੋਟੀਆ ਦੇ ਜਨਮ ਦਿਵਸ ਤੋਂ ਬਾਅਦ ਖੋਲੀਆਂ ਜਾਣਗੀਆਂ।
ਸਰਕਾਰ ਅਤੇ ਸਿਹਤ ਮਹਿਕਮੇ ਦੇ ਸਾਰੇ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕੀਤਾ ਜਾਏਗਾ, ਵੱਧ ਤੌਂ ਵੱਧ ਅੱਧੇ ਘੰਟੇ ਦੇ ਸਮੇਂ ਲਈ ਲਾਇਬ੍ਰੇਰੀ ਆਉਣ ਦੀ ਸਭ ਨੂੰ ਬੇਨਤੀ ਰਹੇਗੀ। 30 ਜੂਨ ਤੱਕ ਕਿਸੇ ਤਰ੍ਹਾਂ ਦਾ ਬਕਾਇਆ ਜੁਰਮਾਨਾ ਨਹੀਂ ਲਿਆ ਜਾਏਗਾ।