ਆਕਲੈਂਡ (ਹਰਪ੍ਰੀਤ ਸਿੰਘ) - ਕੁਈਨ ਵਿਕਟੋਰੀਆ ਦੇ ਜਨਮ ਦਿਵਸ ਨੇੜੇ ਆ ਰਿਹਾ ਹੈ ਅਤੇ ਨਿਊਜੀਲੈਂਡ ਵਾਸੀ ਇਸ ਦਿਹਾੜੇ ਨੂੰ ਮਨਾਉਣ ਲਈ ਕੁਈਨਜਟਾਊਨ ਘੁੰਮਣ ਜਾ ਸਕਣ ਇਸ ਲਈ ਏਅਰ ਨਿਊਜੀਲੈਂਡ 28 ਮਈ ਤੋਂ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ, 28 ਮਈ ਤੋਂ ਵੈਲੰਿਗਟਨ ਤੋਂ ਉਡਾਣਾ ਸ਼ੁਰੂ ਹੋਣਗੀਆਂ ਅਤੇ ਉਸ ਤੋਂ ਬਾਅਦ ਆਕਲੈਂਡ ਤੋਂ, ਇਨ੍ਹਾਂ ਉਡਾਣਾ ਦੇ ਚੱਲਣ ਨਾਲ ਯਾਤਰੀਆਂ ਦੀ ਗਿਣਤੀ ਕੁਈਨਜਟਾਊਨ ਵਿੱਚ ਵਧੇਗੀ ਅਤੇ ਕੋਰੋਨਾ ਮਹਾਂਮਾਰੀ ਕਰਕੇ ਉੱਥੇ ਦੇ ਬੰਦ ਪਏ ਕਾਰੋਬਾਰਾਂ ਨੂੰ ਦੁਬਾਰਾ ਹੁਲਾਰਾ ਮਿਲੇਗਾ।
ਦੱਸਦੀਏ ਕਿ ਲੈਵਲ 2 ਲਾਗੂ ਹੋਣ ਤੋਂ ਬਾਅਦ ਏਅਰ ਨਿਊਜੀਲੈਂਡ ਮੁੜ ਤੋਂ ਰੋਜਾਨਾ ਦੀਆਂ ਉਡਾਣਾ ਦਾ ਸਫਰ ਸ਼ੁਰੂ ਕਰ ਚੁੱਕੀ ਹੈ ਅਤੇ ਬੀਤੇ ਦਿਨੀਂ ਏਅਰਲਾਈਨ ਨੇ 122 ਘਰੈਲੂ ਉਡਾਣਾ ਇੱਕ ਤੋਂ ਦੂਜੇ ਸ਼ਹਿਰਾਂ ਨੂੰ ਭੇਜੀਆਂ।