ਆਕਲੈਂਡ (ਹਰਪ੍ਰੀਤ ਸਿੰਘ) - ਇੰਡੀਅਨ ਹਾਈ ਕਮਿਸ਼ਨਰ ਮੁਕਤੇਸ਼ ਪ੍ਰਦੇਸੀ ਦੀ ਮਿਹਨਤ ਰੰਗ ਲਿਆਈ ਹੈ ਅਤੇ ਭਾਰਤ ਤੋਂ ਆਉਣ ਵਾਲੀ ਏਅਰ ਨਿਊਜੀਲੈਂਡ ਦੀ ਉਡਾਣ ਹੁਣ ਪਹਿਲ਼ਾਂ ਆਕਲੈਂਡ ਆਏਗੀ। ਜਦਕਿ ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਇਹ ਪਹਿਲੀ ਉਡਾਣ ਭਾਰਤ ਤੋਂ ਵੈਲੰਿਗਟਨ ਲਈ ਆਏਗੀ। ਪਰ ਆਕਲੈਂਡ ਵਿੱਚ ਫਸੇ ਹੋਏ ਭਾਰਤੀਆਂ ਦੀ ਗਿਣਤੀ ਕਿਤੇ ਵਧੇਰੇ ਹੈ, ਇਸੇ ਲਈ ਇਹ ਫੈਸਲਾ ਲਿਆ ਗਿਆ ਹੈ।
ਇਸ ਤੋਂ ਇਲਾਵਾ ਮੁਕਤੇਸ਼ ਹੋਣਾ ਨੇ ਇਹ ਵੀ ਦੱਸਿਆ ਹੈ ਕਿ ਯਾਤਰੀਆਂ ਦੀ ਮੈਡੀਕਲ ਸਕਰੀਨਿੰਗ, ਭਾਰਤ ਪੁੱਜਣ ਤੋਂ ਬਾਅਦ ਕੁਆਰਂਟੀਨ ਦੀਆਂ ਹਿਦਾਇਤਾਂ ਅਤੇ ਬੁਕਿੰਗ ਆਦਿ ਸਬੰਧੀ ਵਧੇਰੇ ਜਾਣਕਾਰੀ ਵੀ ਜਲਦ ਹੀ ਮੁੱਹਈਆ ਕਰਵਾਈ ਜਾਏਗੀ।