ਆਕਲੈਂਡ (ਹਰਪ੍ਰੀਤ ਸਿੰਘ) - ਸਿਰਫ ਕੁਝ ਮਹੀਨੇ ਰਹਿ ਗਏ ਹਨ ਨਿਊਜੀਲੈਂਡ ਦੇ ਜਨਰਲ ਇਲੈਕਸ਼ਨਾਂ ਨੂੰ ਤੇ ਨੈਸ਼ਨਲ ਪਾਰਟੀ ਜੋ ਕਿ ਅੱਜ ਪਾਰਟੀ ਪ੍ਰਧਾਨ ਲਈ ਵੋਟ ਕਰ ਰਹੀ ਹੈ, ਇਸ ਵੇਲੇ ਕੁਝ ਖਾਸ ਚੰਗੇ ਦੌਰ ਚੋਂ ਨਹੀਂ ਗੁਜਰ ਰਹੀ। ਮੌਜੂਦਾ ਪਾਰਟੀ ਪ੍ਰਧਾਨ ਦੀ ਸਾਈਮਨ ਬਿ੍ਰਜਸ ਦੀ ਲੋਕਪਿ੍ਰਯਤਾ ਵਿੱਚ ਤਾਂ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਹੀ ਗਿਰਾਵਟ ਦਰਜ ਕੀਤੀ ਗਈ ਹੈ, ਪਰ ਤਾਜਾ ਹੋਏ ਚੋਣ ਸਰਵੇਖਣਾਂ ਨੇ ਤਾਂ ਪਾਰਟੀ ਨੂੰ ਜਿਵੇਂ ਆਉਂਦੇ ਇਲੈਕਸ਼ਨਾਂ ਵਿੱਚ ਸੱਤਾਧਾਰੀ ਪਾਰਟੀ ਦੀ ਦੌੜ ਚੋਂ ਬਾਹਰ ਹੀ ਕਰ ਦਿੱਤਾ ਹੈ।
ਅੱਜ ਵੈਲੰਿਗਟਨ ਵਿੱਚ ਨੈਸ਼ਨਲ ਪਾਰਟੀ ਦੀ ਕਾਕਸ ਮੀਟਿੰਗ ਹੋ ਰਹੀ ਹੈ ਅਤੇ ਅੱਜ ਹੀ ਪਾਰਟੀ ਪ੍ਰਧਾਨ ਚੁਣੇ ਜਾਣ ਲਈ ਵੋਟਿੰਗ ਵੀ ਕੀਤੀ ਜਾਏਗੀ। ਮੌਜੂਦਾ ਪਾਰਟੀ ਪ੍ਰਧਾਨ ਸਾਈਮਨ ਬਿ੍ਰਜਸ ਦੇ ਖਿਲਾਫ ਬੇਅ ਆਫ ਪਲੈਂਟੀ ਤੋਂ 51 ਸਾਲਾ ਮੈਂਬਰ ਪਾਰਲੀਮੈਂਟ ਟੋਡ ਮੁਲਰ ਨੇ ਚੈਲੈਂਜ ਕੀਤਾ ਹੈ। ਉਨ੍ਹਾਂ ਨੂੰ ਪਹਿਲੀ ਵਾਰ 2014 ਵਿੱਚ ਬੇਅ ਆਫ ਪਲੈਂਟੀ ਤੋਂ ਮੈਂਬਰ ਪਾਰਲੀਮੈਂਟ ਚੁਣਿਆ ਗਿਆ ਸੀ। ਅੱਜ ਜੱਦ ਉਹ ਕਾਕਸ ਮੀਟਿੰਗ ਲਈ ਆਕਲੈਂਡ ਤੋਂ ਵੈਲੰਿਗਟਨ ਪੁੱਜੇ ਤਾਂ ਕਾਫੀ ਜੋਸ਼ ਵਿੱਚ ਨਜਰ ਆ ਰਹੇ ਸਨ।