ਸਿਡਨੀ ਦੇ ਇਲਾਕੇ ਕੁਏਕਰ ਹਿੱਲ ਵਿਚ ਪੰਜਾਬੀ ਮੂਲ ਦੀ ਵਿਦਿਆਰਥਣ ਕਮਲਜੀਤ ਕੌਰ ਸਿੱਧੂ ਦਾ ਉਸ ਦੇ ਪਤੀ ਵਲੋਂ ਚਾਕੂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ 27 ਸਾਲਾ ਕਮਲਜੀਤ ਕੌਰ ਸਿੱਧੂ ਨੂੰ ਉਸ ਦੇ ਪਤੀ 31 ਸਾਲਾ ਬਲਤੇਜ ਨੇ 15 ਸੈਂਟੀਮੀਟਰ ਚਾਕੂ ਨਾਲ ਗਲਾ ਕੱਟ ਦਿੱਤਾ | ਜਾਣਕਾਰੀ ਅਨੁਸਾਰ ਉਨ੍ਹਾਂ ਵਿਚ ਇਹ ਘਰੇਲੂ ਝਗੜਾ ਲੰਬੇ ਸਮੇਂ ਤੋਂ ਚੱਲ ਰਿਹਾ ਸੀ | ਪਿਛਲੇ ਮਹੀਨੇ ਕਮਲਜੀਤ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਾ ਕੇ ਏ.ਵੀ.ਓ. ਕਰਾਈ ਸੀ, ਜਿਸ ਤਹਿਤ ਦੋਨਾਂ ਨੂੰ ਅਲੱਗ ਰਹਿਣਾ ਪੈਂਦਾ ਹੈ ਪਰ ਉਹ ਫਿਰ ਵੀ ਇਕ ਛੱਤ ਥੱਲੇ ਰਹਿ ਰਹੇ ਸਨ |