ਆਕਲੈਂਡ (ਹਰਪ੍ਰੀਤ ਸਿੰਘ) - ਏਡਨਡੇਲ (ਨਜਦੀਕ ਇਨਵਰਕਾਰਗਿਲ) ਦੇ ਰਹਿਣ ਵਾਲੇ ਗੁਰਪ੍ਰ੍ਰੀਤ ਸਿੰਘ ਨੂੰ ਏਰਾ (ਇਮਪਲਾਇਮੈਂਟ ਰਿਲੇਸ਼ਨਜ ਅਥਾਰਟੀ) ਨੇ ਆਪਣੀ ਹੀ ਕਰਮਚਾਰੀ ਨੂੰ ਕੰਮ ਤੋਂ ਬਿਨ੍ਹਾਂ ਵਜਾ ਕੱਢਣ ਦੇ ਚਲਦਿਆਂ $19950 ਅਦਾ ਕਰਨ ਦੇ ਹੁਕਮ ਦਿੱਤੇ ਹਨ।
ਦਰਅਸਲ ਗੁਰਪ੍ਰੀਤ ਸਿੰਘ ਇਕ ਕਨਵੀਨੀਅਂਸ ਸਟੋਰ ਦਾ ਮਾਲਕ ਹੈ ਅਤੇ ਨਵੰਬਰ 2018 ਵਿੱਚ ਉਸਨੇ ਆਪਣੇ ਸਟੋਰ 'ਤੇ ਕੰਮ ਕਰਦੀ ਕੈਲੀ ਐਨ ਸੁਲਵੀਅੇਨ ਨੂੰ ਅਚਾਨਕ ਹੀ ਕੰਮ ਤੋਂ ਕੱਢ ਦਿੱਤਾ, ਜਿਸ ਕਰਕੇ ਕੈਲੀ ਨੇ ਏਰਾ ਕੋਲ ਇਸ ਗੱਲ ਦੀ ਸ਼ਿਕਾਇਤ ਦਰਜ ਕਰਵਾਈ ਅਤੇ ਦੱਸਿਆ ਕਿ ਉਸਨੂੰ ਇਸ ਤਰ੍ਹਾਂ ਅਚਨਚੇਤ ਕੰਮ ਤੋਂ ਕੱਢੇ ਜਾਣਾ ਗਲਤ ਹੈ ਅਤੇ ਇਹ ਉਸਦੀ ਦਿਮਾਗੀ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੈ।
ਕੈਲੀ ਨੇ ਇਹ ਵੀ ਦੱਸਿਆ ਕਿ ਉਸਨੇ ਮਾਲਕ ਗੁਰਪ੍ਰੀਤ ਸਿੰਘ ਕੋਲੋਂ ਕੁਝ ਕਰਜਾ ਲਿਆ ਸੀ ਤੇ ਇੱਕ ਦਿਨ ਅਚਾਨਕ ਹੀ ਕਰਜੇ ਦੀ $250 ਦੀ ਅਦਾਇਗੀ ਨੂੰ ਲੈਕੇ ਦੋਨਾਂ ਵਿਚਕਾਰ ਝਗੜਾ ਹੋਇਆ ਤੇ ਗੁਰਪ੍ਰੀਤ ਸਿੰਘ ਨੇ ਉਸਨੂੰ ਕੰਮ ਤੋਂ ਕੱਢ ਦਿੱਤਾ।
ਏਰਾ ਦੀ ਛਾਣਬੀਣ ਵਿੱਚ ਗੁਰਪ੍ਰੀਤ ਦੋਸ਼ੀ ਪਾਇਆ ਗਿਆ ਅਤੇ ਏਰਾ ਨੇ ਗੁਰਪ੍ਰੀਤ ਨੂੰ $4872 ਬਣਦੀ ਤਨਖਾਹ ਦੇ, %78 ਹੋਲੀਡੇਅ ਪੇਅ ਦੇ, $15000 ਮੁਆਵਜੇ ਦੇ ਅਦਾ ਕਰਨ ਦੇ ਹੁਕਮ ਸੁਣਾਏ ਹਨ।