ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਮਹਾਂਮਾਰੀ ਤੋਂ ਪ੍ਰਭਾਵਿਤ ਨਿਊਜੀਲੈਂਡ ਵਾਸੀਆਂ ਦੀ ਮੱਦਦ ਲਈ ਨਿਊਜੀਲੈਂਡ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਤੇ ਇਸੇ ਸਿਲਸਿਲੇ ਦੇ ਤਹਿਤ ਅੱਜ ਫਾਇਨਾਂਸ ਮਨਿਸਟਰ ਗ੍ਰਾਂਟ ਰਾਰਬਰਟਸਨ ਨੇ ਐਲਾਨ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਨੇ ਕੋਰੋਨਾਂ ਮਹਾਂਮਾਰੀ ਦੇ ਕਰਕੇ ਨੌਕਰੀ ਗੁਆਈ ਹੈ, ਉਨ੍ਹਾਂ ਦੀ ਮੱਦਦ 'ਟੈਂਪਰੇਰੀ ਇਨਕਮ ਸਪੋਰਟ' ਯੋਜਨਾ ਰਾਂਹੀ ਕੀਤੀ ਜਾਏਗੀ।
ਜੋ ਫੁੱਲ-ਟਾਈਮ ਕਰਮਚਾਰੀ ਹਨ ਉਨ੍ਹਾਂ ਨੂੰ ਆਉਂਦੇ 12 ਹਫਤਿਆਂ ਲਈ $490 ਪ੍ਰਤੀ ਹਫਤੇ ਦੇ ਹਿਸਾਬ ਨਾਲ ਅਤੇ ਜੋ ਪਾਰਟ-ਟਾਈਮ ਕਰਮਚਾਰੀ ਹਨ, ਉਨ੍ਹਾਂ ਲਈ $250 ਪ੍ਰਤੀ ਹਫਤੇ ਦੇ ਹਿਸਾਬ ਨਾਲ ਅਦਾਇਗੀ ਕੀਤੀ ਜਾਏਗੀ। ਇਸ ਪੈਮੈਂਟ 'ਤੇ ਕੋਈ ਟੈਕਸ ਨਹੀਂ ਲੱਗੇਗਾ ਅਤੇ ਇਸ ਪੈਮੈਂਟ ਰਾਂਹੀ ਵਿਦਿਆਰਥੀਆਂ ਨੂੰ ਵੀ ਮੱਦਦ ਦਿੱਤੀ ਜਾਏਗੀ। ਇਸ ਯੋਜਨਾ ਦਾ ਲਾਭ ਸਿਰਫ ਸਿਟੀਜਨ ਅਤੇ ਪੀ ਆਰ ਧਾਰਕਾਂ ਨੂੰ ਹੀ ਮਿਲੇਗਾ।