ਆਕਲੈਂਡ (ਹਰਪ੍ਰੀਤ ਸਿੰਘ) - ਲੈਵਲ 2 ਦੀਆਂ ਸਖਤਾਈਆਂ ਵਿੱਚ ਢਿੱਲ ਦਿੰਦਿਆਂ 29 ਮਈ ਰਾਤ 12 ਵਜੇ ਤੋਂ ਸਰਕਾਰ ਨੇ ਜਨਤਕ ਇੱਕਠ ਨੂੰ 100 ਲੋਕਾਂ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਇਸ ਦੇ ਚਲਦਿਆਂ ਹੁਣ ਆਸ ਹੈ ਕਿ ਭਾਈਚਾਰਿਕ ਖੇਡ ਮੇਲੇ ਅਤੇ ਹੋਰ ਅਜਿਹੇ ਇੱਕਠ ਵਧੇਰੇ ਗਿਣਤੀ ਵਿੱਚ ਹੋ ਸਕਣਗੇ। ਨਿਯਮਾਂ ਦੀ ਪਾਲਣਾ ਕਰਨਾ ਲਾਜਮੀ ਹੋਏਗਾ।
ਇਸਦੇ ਨਾਲ ਹੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਪੋਸਟ ਕੈਬਿਨੇਟ ਮੀਟਿੰਗ ਤੋਂ ਬਾਅਦ ਇਹ ਵੀ ਐਲਾਨ ਕੀਤਾ ਹੈ ਕਿ ਅੰਤਿਮ ਸੰਸਕਾਰ ਮੌਕੇ ਵੀ ਹੈਲਥ ਮਨਿਸਟਰੀ ਰਾਂਹੀ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਹੈ।
ਇੱਥੇ ਇਹ ਵੀ ਦੱਸਦੀਏ ਕਿ ਲੈਵਲ 2 ਨੂੰ ਲੈਵਲ 1 ਵਿੱਚ ਤਬਦੀਲ ਕਰਨ ਲਈ 8 ਜੂਨ ਨੂੰ ਕੈਬਿਨੇਟ ਵਲੋਂ ਰੀਵਿਊ ਵੀ ਕੀਤਾ ਜਾਏਗਾ ਅਤੇ 22 ਜੂਨ ਤੱਕ ਹਰ ਹਾਲਤ ਵਿੱਚ ਲੈਵਲ ਤਬਦੀਲ ਕਰਨ ਸਬੰਧੀ ਕੋਈ ਨਾ ਕੋਈ ਫੈਸਲਾ ਲਿਆ ਜਾਏਗਾ।