ਆਕਲੈਂਡ (ਹਰਪ੍ਰੀਤ ਸਿੰਘ) - ਗਰੀਨ ਪਾਰਟੀ ਅਤੇ ਐਕਟ ਪਾਰਟੀ ਨੇ ਤਾਂ ਪਾਰਟੀ ਲਿਸਟ ਵੀ ਜਾਰੀ ਕਰ ਦਿੱਤੀ ਹੈ, ਨੈਸ਼ਨਲ ਨੇ ਫੇਰਬਦਲ ਕੀਤਾ ਹੈ ਤੇ ਲੇਬਰ ਨੇ ਵੀ ਕੁਝ ਉਮੀਦਵਾਰਾਂ ਦੇ ਨਾਮ ਜਾਰੀ ਕੀਤੇ ਹਨ, ਇਹ ਸਭ ਗੱਲਾਂ ਇੱਕੋ ਚੀਜ ਵੱਲ ਧਿਆਨ ਕੇਂਦਰਿਤ ਕਰਦੀਆਂ ਹਨ ਅਤੇ ਉਹ ਇਹ ਕਿ ਸਤੰਬਰ 2020 ਚੋਣਾਂ ਲਈ ਇਹ ਪਾਰਟੀਆਂ ਜੋਰਾਂ-ਸ਼ੋਰਾਂ ਨਾਲ ਤਿਆਰੀ ਕਰ ਰਹੀਆਂ ਹਨ। ਆਓ ਜਾਣੀਏ ਕਿ ਚੋਣਾਂ ਦੌਰਾਨ ਕੀ ਕੁਝ ਕਿਵੇਂ-ਕਿਵੇਂ ਹੋਏਗਾ।
- 19 ਜੂਨ ਨੂੰ ਚੋਣਾਂ ਸਬੰਧੀ ਇਸ਼ਤਿਹਾਰਬਾਜੀ ਸ਼ੁਰੂ ਹੋ ਜਾਏਗੀ
- 6 ਜੁਲਾਈ ਨੂੰ ਇਲੈਕਸ਼ਨ ਕਮਿਸ਼ਨ ਦਾ ਐਨਰੋਲਮੈਂਟ ਅਪਡੇਟ ਕੈਂਪੇਨ ਸ਼ੁਰੂ ਹੋਏਗਾ
- 12 ਅਗਸਤ ਨੂੰ ਪਾਰਲੀਮੈਂਟ ਭੰਗ ਕੀਤੀ ਜਾਏਗੀ
- 16 ਅਗਸਤ - ਰਾਈਟ ਡੇਅ, ਗਵਰਨਰ ਜਨਰਲ ਵਲੋਂ ਚੋਣਾਂ ਕਰਵਾਉਣ ਸਬੰਧੀ ਇਲੈਕਸ਼ਨ ਕਮਿਸ਼ਨ ਨੂੰ ਇੱਕ ਚਿੱਠੀ ਲਿਖੀ ਜਾਏਗੀ
- 20 ਅਗਸਤ ਤੱਕ ਪਾਰਟੀਆਂ ਨੂੰ ਆਪਣੇ ਉਮੀਦਵਾਰਾਂ ਸਬੰਧੀ ਚੋਣ ਕਮਿਸ਼ਨ ਨੂੰ ਜਾਣਕਾਰੀ ਦੇਣੀ ਹੋਏਗੀ
- 2 ਸਤੰਬਰ ਨੂੰ ਓਵਰਸੀਜ ਵੋਟਿੰਗ ਸ਼ੁਰੂ ਹੋਏਗੀ
- 5 ਸਤੰਬਰ ਨੂੰ ਅਡਵਾਂਸ ਵੋਟਿੰਗ ਸ਼ੁਰੂ ਹੋਏਗੀ
- 18 ਸਤੰਬਰ ਨੂੰ ਅਡਵਾਂਸ ਵੋਟਿੰਗ ਖਤਮ ਹੋਏਗੀ
- 18 ਸਤੰਬਰ ਅੱਧੀ ਰਾਤ ਨੂੰ ਰੈਗੁਲੇਟਡ ਪੀਰੀਅਡ ਖਤਮ ਹੋ ਜਾਏਗਾ, ਇਸਦੇ ਨਾਲ ਪਾਰਟੀਆਂ ਦੀ ਇਸ਼ਤਿਹਾਰਬੀ ਵੀ ਬੰਦ ਹੋ ਜਾਏਗੀ।
- 19 ਸਤੰਬਰ ਨੂੰ ਚੋਣਾਂ
- 2 ਅਕਤੂਬਰ ਨੂੰ ਚੋਣਾਂ ਦੇ ਸ਼ੁਰੂਆਤੀ ਨਤੀਜੇ
- 9 ਅਕਤੂਬਰ ਨੂੰ ਅਧਿਕਾਰਿਤ ਨਤੀਜੇ
- 15 ਅਕਤੂਬਰ ਰਿੱਟ ਦਰਜ ਕਰਵਾਉਣ ਦਾ ਆਖਰੀ ਦਿਨ
ਇਸ ਤੋਂ ਇਲਾਵਾ ਕੁਝ ਸਮੇਂ ਦੇ ਵਿੱਚ-ਵਿੱਚ ਕੋਈ ਪਾਰਟੀ ਜਾਂ ਉਮੀਦਵਾਰ ਆਪਣੇ ਇਲਾਕੇ ਜਾਂ ਕਿਸੇ ਵਿਸ਼ੇਸ਼ ਇਲਾਕੇ ਦੀਆਂ ਚੋਣਾਂ ਦੁਬਾਰਾ ਤੋਂ ਗਿਣਤੀ ਕਰਨ ਦੀ ਅਪੀਲ ਵੀ ਚੋਣ ਕਮਿਸ਼ਨ ਨੂੰ ਕਰ ਸਕਦਾ ਹੈ।
-