ਆਕਲੈਂਡ (ਹਰਪ੍ਰੀਤ ਸਿੰਘ)- ਨਿਊਜੀਲੈਂਡ ਦੇ ਸਿੱਖਾਂ ਦੀ ਸਿਰਮੌਰ ਜੱਥੇਬੰਦੀ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜੀਲੈਡ ਵਲੋਂ ਕੋਰੋਨਾ ਮਹਾਂਮਾਰੀ ਦੌਰਾਨ ਲੋੜਵੰਦਾਂ ਦੀ ਮੱਦਦ ਦੇ ਨੇਕ ਕਾਰਜ ਲਗਾਤਾਰ ਹੀ ਜਾਰੀ ਹਨ, ਇਹ ਲੋੜਵੰਦ ਭਾਂਵੇ ਨਿਊਜੀਲ਼ੈਂਡ ਤੋਂ ਹੋਣ ਤੇ ਭਾਂਵੇ ਪੰਜਾਬ ਜਾਂ ਕਿਸੇ ਹੋਰ ਜਗ੍ਹਾ ਤੋਂ।
ਸੁਸਾਇਟੀ ਮੈਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਪੀੜਿਤਾਂ ਦੀ ਮੱਦਦ ਲਈ ਸੁਸਾਇਟੀ ਮੈਂਬਰਾਂ ਨੇ ਸੰਗਤਾਂ ਦੀ ਮੱਦਦ ਨਾਲ ਵਟਸਐਪ ਗਰੁੱਪ ਰਾਂਹੀ ਲੱਖਾਂ ਰੁਪਏ ਦੇ ਫੰਡ ਇੱਕਠੇ ਕਰਕੇ ਪੰਜਾਬ ਅਤੇ ਅਫਗਾਨਿਸਤਾਨ ਵਿੱਚ ਭੇਜੇ ਹਨ, ਇਨ੍ਹਾਂ ਦੀ ਵਿਸਥਾਰ ਜਾਣਕਾਰੀ ਇਸ ਤਰ੍ਹਾਂ ਹੈ:-
- 4.5 ਲੱਖ ਪੰਜਾਬ ਚ ਭੋਜਨ ਸਮੱਗਰੀ ਲਈ
- 1 ਲੱਖ ਸ਼ਿਕਲੀਗਰ ਸਿੱਖਾਂ ਲਈ ।
- 1 ਲੱਖ ਸਾਥੀ ਭਾਈ ਨਿਰਮਲ ਸਿੰਘ ਖਾਲਸਾ
- 3 ਲੱਖ ਅਫਗਾਨਿਸਤਾਨ ਸਿੱਖਾਂ ਦੀ ਮੱਦਦ ਲਈ
ਸੁਸਾਇਟੀ ਵਲੋਂ ਸੰਗਤਾਂ ਦੀ ਮੱਦਦ ਨਾਲ ਰੱਲ ਕੇ ਕੀਤੇ ਜਾ ਰਹੇ ਉਪਰਾਲੇ ਸੱਚਮੁੱਚ ਹੀ ਬਹੁਤ ਸ਼ਲਾਘਾਯੋਗ ਹਨ ਅਤੇ ਇਹੀ ਵਿਸ਼ਵਾਸ਼ ਹੈ ਕਿ ਸੁਸਾਇਟੀ ਭਵਿੱਖ ਵਿੱਚ ਵੀ ਅਜਿਹੇ ਅਨੇਕਾਂ ਕਾਰਜਾਂ ਨੂੰ ਸਿਰੇ ਚੜਾਏਗੀ।