ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਅਤੇ ਨਿਊਜੀਲੈਂਡ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਲਗਭਗ ਕਾਬੂ ਵਿੱਚ ਹੀ ਹੈ। ਇਸੇ ਕਰਕੇ ਦੋਨੋਂ ਹੀ ਦੇਸ਼ਾਂ ਵਿੱਚ ਜਿੱਥੇ ਪਹਿਲਾਂ ਲੋਕਲ ਲੈਵਲ 'ਤੇ ਕਾਰੋਬਾਰ ਆਦਿ ਖੋਲੇ ਗਏ ਸਨ, ਹੁਣ ਜਲਦ ਹੀ ਦੋਨਾਂ ਦੇਸ਼ਾਂ ਵਿਚਾਲੇ ਟੂਰਿਜਮ ਸ਼ੁਰੂ ਕਰਨ 'ਤੇ ਵਿਚਾਰ ਹੋ ਰਿਹਾ ਹੈ। ਇਸ ਸਬੰਧੀ ਆਸਟ੍ਰੇਲੀਆ ਵਿੱਚ ਬਣੀ ਕਮੇਟੀ ਦ ਟੂਰਿਜਮ ਰਿਸਟਾਰਟ ਟਾਸਕਫੋਰਸ ਵਲੋਂ ਦੱਸਿਆ ਗਿਆ ਹੈ ਕਿ 1 ਜੁਲਾਈ ਤੋਂ ਵੈਲੰਿਗਟਨ ਤੋਂ ਕੈਂਬਰਾ ਦੀ ਉਡਾਣ ਸ਼ੁਰੂ ਕੀਤੀ ਜਾ ਸਕਦੀ ਹੈ, ਇਸ ਕਮੇਟੀ ਦੀ ਮੀਟਿੰਗ ਵਿੱਚ ਸਰਕਾਰੀ ਅਧਿਕਾਰੀ ਅਤੇ ਮੰਤਰੀ ਵੀ ਹਿੱਸਾ ਲੈਂਦੇ ਹਨ ਅਤੇ ਸੁਰੱਖਿਆ ਦੇ ਸਾਰੇ ਤੱਥਾਂ ਨੂੰ ਧਿਆਨ ਵਿੱਚ ਰੱਖਦਿਆਂ ਹੀ ਕਮੇਟੀ ਨੇ ਅਜਿਹਾ ਕਰਨ ਦਾ ਵਿਚਾਰ ਪ੍ਰਗਟਾਇਆ ਹੈ, ਇਨ੍ਹਾਂ ਹੀ ਨਹੀਂ ਕਮੇਟੀ ਅਨੁਸਾਰ ਸਤੰਬਰ ਤੋਂ ਉਨ੍ਹਾਂ ਹੋਰਨਾਂ ਮੁਲਕਾਂ ਲਈ ਵੀ ਟੂਰਿਜਮ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ, ਜਿੱਥੇ ਕੋਰੋਨਾ ਮਹਾਂਮਾਰੀ ਹੁਣ ਇੱਕ ਖਤਰਾ ਨਹੀਂ ਰਹੀ ਹੈ।
ਇਸ ਸਬੰਧੀ ਟਾਈਮਟੇਬਲ ਵੀ ਜਾਰੀ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਪੈਸੇਫਿਕ ਦੇਸ਼ਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਦੱਸਦੀਏ ਕਿ ਜੇਕਰ ਸਭ ਠੀਕ ਰਿਹਾ ਅਤੇ ਦੋਨਾਂ ਦੇਸ਼ਾਂ ਵਿਚਾਲੇ ਗੱਲਬਾਤ ਸਿਰੇ ਚੜ੍ਹਦੀ ਹੈ ਤਾਂ ਯਾਤਰੀਆਂ 'ਤੇ ਕੁਆਰਂਟੀਨ ਜਿਹੇ ਨਿਯਮ ਵੀ ਲਾਗੂ ਨਹੀਂ ਹੋਣਗੇ ਅਤੇ ਇੱਕ ਵਾਰ ਫਿਰ ਤੋਂ ਏਅਰਪੋਰਟਾਂ 'ਤੇ ਰੌਣਕ ਪਰਤਣੀ ਸ਼ੁਰੂ ਹੋ ਜਾਏਗੀ।