ਆਕਲੈਂਡ (ਹਰਪ੍ਰੀਤ ਸਿੰਘ) -ਸਾਊਥ ਆਕਲ਼ੈਂਡ ਵਿੱਚ ਰਿਚਲੀਸਟਰ ਸਟੀਵੈਂਸਨ ਪਰਿਵਾਰ ਵਲੋਂ ਵੇਚੇ ਗਏ 362 ਐਚ ਏ ਡਰੂਰੀ ਕ੍ਰੋਸਿੰਗ ਡਵੈਲਪਮੈਂਟ ਪ੍ਰੋਜੈਕਟ 'ਤੇ 2 ਹਾਲੀਵੁੱਡ ਸਟੂਡੀਓ ਵਾਲਿਆਂ ਦੀ ਅੱਖ ਹੈ। ਉਹ ਇਸ ਜਗ੍ਹਾ 'ਤੇ ਪ੍ਰੋਡਕਸ਼ਨ ਸਟੂਡੀਓ ਬਨਾਉਣਾ ਚਾਹੁੰਦੇ ਹਨ, ਜਿੱਥੇ ਉਹ ਹਾਲੀਵੁੱਡ ਫਿਲਮਾਂ ਦੀ ਸ਼ੂਟਿੰਗ ਕਰਿਆ ਕਰਨਗੇ। ਸਟੀਫਨ ਹਿਊਜਸ ਜੋ ਕਿ ਇਸ ਪ੍ਰੌਜੈਕਟ ਦੇ ਮੁੱਖ ਪ੍ਰਬੰਧਕ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਸਟੂਡੀਓ ਵਾਲਿਆਂ ਨੇ ਖੁਦ ਉਨ੍ਹਾਂ ਤੱਕ ਪਹੁੰਚ ਕੀਤੀ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਨਿਊਜੀਲੈਂਡ ਸਰਕਾਰ ਹਾਲੀਵੁੱਡ ਵਾਲਿਆਂ ਨੂੰ ਨਿਊਜੀਲੈਂਡ ਆਕਰਸ਼ਿਤ ਕਰਨ ਲਈ ਪਹਿਲਾਂ ਹੀ ਕਾਫੀ ਸੁਵਿਧਾਵਾਂ ਦਿੰਦੀ ਹੈ, ਜਿਨ੍ਹਾਂ ਵਿੱਚ ਸਭ ਤੋਂ ਅਹਿਮ ਹੈ ਟੈਕਸ ਦਰਾਂ ਵਿੱਚ ਵਿਸ਼ੇਸ਼ ਕਟੌਤੀਆਂ।
ਲੋਰਡ ਆਫ ਦ ਰਿੰਗਸ ਦੀ ਟੈਲੀਵੀਜਨ ਸੀਰੀਜ ਦੀ ਵੀ ਸ਼ੂਟਿੰਗ ਨਿਊਜੀਲੈਂਡ ਵਿੱਚ ਹੋ ਰਹੀ ਹੈ, ਪਰ ਕੋਰੋਨਾ ਮਹਾਂਮਾਰੀ ਕਰਕੇ ਅਜੇ ਇਹ ਸ਼ੂਟਿੰਗ ਬੰਦ ਪਈ ਹੈ।