ਆਕਲੈਂਡ (ਹਰਪ੍ਰੀਤ ਸਿੰਘ) - ਸਾਲ 2020 ਨਿਊਜੀਲੈਂਡ ਵਿੱਚ ਚੌਣਾਂ ਦਾ ਸਾਲ ਹੈ ਤੇ ਇਸੇ ਨੂੰ ਧਿਆਨ ਵਿੱਚ ਰੱਖਦਿਆਂ ਆਪਣੀ ਪਾਰਟੀ ਨਾਮ ਵੋਟਾਂ ਲੁਆਉਣ ਲਈ ਨੈਸ਼ਨਲ ਪਾਰਟੀ ਦੇ ਨਵੇਂ ਲੀਡਰ ਟੌਡ ਮੂਲਰ ਨੇ ਐਲਾਨ ਇੱਕ ਯੋਜਨਾ ਦਾ ਐਲਾਨ ਕੀਤਾ ਹੈ ਕਿ ਜਿਨੀਂ ਵਾਰ ਵੀ ਕੋਈ ਕਾਰੋਬਾਰੀ ਨਵਾਂ ਫੁੱਲ ਟਾਈਮ ਕਰਮਚਾਰੀ ਆਪਣੇ ਕੋਲ ਨਾਮਜੱਦ ਕਰੂ, ਉਸਨੂੰ $10,000 ਦੀ ਰਾਸ਼ੀ ਐਲਾਨੀ ਜਾਊਗੀ।
ਪਾਰਟੀ ਦੇ ਫਾਇਨਾਂਸ ਸਪੋਕਸਪਰਸਨ ਗੋਲਡ ਸਮਿੱਥ ਦਾ ਕਹਿਣਾ ਹੈ ਕਿ ਜੇ ਨੈਸ਼ਨਲ ਪਾਰਟੀ ਸੱਤਾਧਾਰੀ ਬਣਦੀ ਹੈ ਤਾਂ ਇਹ ਯੋਜਨਾ 1 ਨਵੰਬਰ ਤੋਂ ਅਮਲ ਵਿੱਚ ਲਿਆਉਂਦੀ ਜਾਏਗੀ ਅਤੇ 2021 ਦੀ ਮਾਰਚ ਤੱਕ ਲਗਾਤਾਰ ਚਲਾਈ ਜਾਏਗੀ। $10000 ਚੋਂ $5000 ਦੀ ਰਾਸ਼ੀ ਕਰਮਚਾਰੀ ਨੂੰ ਨਾਮਜੱਦ ਕਰਨ ਮੌਕੇ ਤੇ ਬਾਕੀ ਦੀ $5000 ਦੀ ਰਾਸ਼ੀ ਕਰਮਚਾਰੀ ਦੇ ਕਾਰੋਬਾਰ ਵਿੱਚ 3 ਮਹੀਨੇ ਪੂਰੇ ਹੋਣ ਤੋਂ ਬਾਅਦ ਖਾਤੇ ਵਿੱਚ ਪਾ ਦਿੱਤੀ ਜਾਏਗੀ ਤੇ ਇਸ ਪੈਮੇਂਟ 'ਤੇ ਕੋਈ ਟੈਕਸ ਨਹੀਂ ਹੋਏਗਾ।
ਪਾਰਟੀ ਲੀਡਰ ਟੌਡ ਮੂਲਰ ਨੇ ਇਹ ਵੀ ਦੱਸਿਆ ਕਿ ਇਸ ਯੋਜਨਾ ਦਾ ਮੰਤਵ ਕਾਰੋਬਾਰੀਆਂ ਦੀ ਆਰਥਿਕ ਮੱਦਦ ਕਰਨਾ ਅਤੇ ਨਿਊਜੀਲੈਂਡ ਵਿੱਚ ਅਰਥਚਾਰੇ ਨੂੰ ਆਪਣੇ ਪੈਰਾਂ 'ਤੇ ਦੁਬਾਰਾ ਖੜਾ ਕਰਨ ਦਾ ਹੈ।