ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਕ੍ਰਿਕਟ ਖਿਡਾਰੀ ਡੈਨੀਅਲ ਵਿਟੋਰੀ, ਜੋ ਕਿ ਨਿਊਜੀਲੈਂਡ ਟੀਮ ਦੇ ਕਪਤਾਨ ਵੀ ਰਹਿ ਚੁੱਕੇ ਹਨ, ਦੀ ਦਰਿਆਦਿਲੀ ਦੀਆਂ ਖਬਰਾਂ ਅੱਜ-ਕੱਲ ਬੰਗਲਾਦੇਸ਼ ਦੇ ਅਖਬਾਰਾਂ ਵਿੱਚ ਛਾਈਆਂ ਹੋਈਆਂ ਹਨ। ਦਰਅਸਲ ਉਨ੍ਹਾਂ ਨੇ ਆਪਣੀ ਤਨਖਹਾ ਦਾ ਵੱਡਾ ਹਿੱਸਾ ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਲੋਅਰ-ਪੇਡ ਸਟਾਫ ਨੂੰ ਦਾਨ ਦੇਣ ਦਾ ਐਲਾਨ ਕੀਤਾ ਹੈ। ਤਨਖਾਹ ਦਾ ਇਹ ਹਿੱਸਾ ਲੱਖਾਂ ਡਾਲਰ ਬਣਦਾ ਹੈ, ਕਿਉਂਕਿ ਡੈਨੀਅਲ ਨੇ ਬੀ ਸੀ ਬੀ ਨਾਲ ਸਿਰਫ 100 ਦਿਨ ਦੀ ਕੋਚਿੰਗ ਦਾ $400,000 ਦਾ ਇਕਰਾਰ ਕੀਤਾ ਹੈ, ਉਨ੍ਹਾਂ ਨੇ ਇਹ ਕੋਚਿੰਗ ਬੰਗਲਾਦੇਸ਼ ਦੀ ਟੀਮ ਨੂੰ ਟੀ-20 ਕ੍ਰਿਕਟ ਵਰਲਡ ਕੱਪ 2020 ਤੱਕ ਦੇਣੀ ਹੈ।