ਆਕਲੈਂਡ (ਹਰਪ੍ਰੀਤ ਸਿੰਘ) - ਸੁਰੱਖਿਆ ਨਿਯਮਾਂ ਦੀ ਕਈ ਵਾਰ ਅਣਦੇਖਿਆਂ ਕਰਨ ਵਾਲੀ ਆਕਲੈਂਡ ਸੀਬੀਡੀ ਦੀ ਮਸ਼ਹੂਰ ਕੇ ਐਨ ਸੀ ਸੀ ਲਿਮਟਿਡ ਨੂੰ ਵਰਕ ਸੈਫ ਵਲੋਂ ਅਣਗਹਿਲੀ ਵਰਤਣ ਕਰਕੇ $26000 ਦਾ ਹਰਜਾਨਾ ਪਾਇਆ ਗਿਆ ਹੈ। ਦਰਅਸਲ ਕੰਪਨੀ ਵਿੱਚ ਕੁਝ ਸਮਾਂ ਪਹਿਲਾਂ ਇੱਕ ਕ੍ਰੇਨ ਦੇ ਕੰਮ ਦੌਰਾਨ ਨੁਕਸਾਨੇ ਜਾਣ ਦੀ ਘਟਨਾ ਵਾਪਰੀ ਸੀ, ਘਟਨਾ ਵਿੱਚ ਕਿਸੇ ਨੂੰ ਕੋਈ ਨੁਕਸਾਨ ਤਾਂ ਨਹੀਂ ਪੁੱਜਾ ਸੀ, ਪਰ ਕਾਨੂੰਨੀ ਨਿਯਮਾਂ ਤਹਿਤ ਵਰਕ ਸੈਫ ਨੂੰ ਇਸ ਬਾਰੇ ਦੱਸਣਾ ਜਰੂਰੀ ਸੀ ਪਰ ਅਜਿਹਾ ਨਹੀਂ ਕੀਤਾ ਗਿਆ, ਜਿਸ ਕਰਕੇ ਮਾਮਲੇ ਦੀ ਸ਼ਿਕਾਇਤ ਸਾਹਮਣੇ ਆਉਣ 'ਤੇ ਛਾਣਬੀਣ ਆਰੰਭੀ ਗਈ ਤੇ ਕੇ ਐਨ ਸੀ ਸੀ ਨੂੰ ਦੋਸ਼ੀ ਪਾਇਆ ਗਿਆ ਅਤੇ ਨਤੀਜੇ ਵਜੋਂ ਇਹ ਹਰਜਾਨਾ ਸੁਣਾਇਆ ਗਿਆ।
ਦੱਸਦੀਏ ਕਿ ਕੰਪਨੀ ਪਹਿਲਾਂ ਵੀ ਸੁਰੱਖਿਆ ਕਾਰਨਾ ਕਰਕੇ ਸੁਰਖੀਆਂ ਵਿੱਚ ਰਹਿ ਚੁੱਕੀ ਹੈ ਅਤੇ ਜੁਲਾਈ 2018 ਤੋਂ ਲੈਕੇ ਹੁਣ ਤੱਕ ਕੰਪਨੀ ਨੂੰ 28 ਪ੍ਰੋਹੈਬਿਸ਼ਨ ਨੋਟਿਸ ਤੇ ਇਮਪਰੂਵਮੈਂਟ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ।