ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਵੰਦੇ ਭਾਰਤ ਮਿਸ਼ਨ ਤਹਿਤ ਜੋ ਫਲਾਈਟ ਭਾਰਤੀਆਂ ਨੂੰ ਨਿਊਜੀਲੈਂਡ ਤੋਂ ਲੈਣ ਲਈ ਆਕਲੈਂਡ ਪੁੱਜੀ ਹੈ, ਉਸ 'ਤੇ 232 ਨਿਊਜੀਲੈਂਡ ਵਾਸੀ ਵੀ ਆਪਣੇ ਵਤਨ ਵਾਪਿਸ ਪਰਤ ਆਏ ਹਨ। ਇਸ ਸ਼ਲਾਘਾਯੋਗ ਉਪਰਾਲੇ ਲਈ ਇਨ੍ਹਾਂ ਸੈਂਕੜੇ ਨਿਊਜੀਲੈਂਡ ਵਾਸੀਆਂ ਨੇ ਭਾਰਤ ਸਰਕਾਰ ਦਾ ਤੇ ਏਅਰ ਇੰਡੀਆ ਦਾ ਦਿਲੋਂ ਧੰਨਵਾਦ ਕੀਤਾ ਹੈ। ਇਹ ਫਲਾਈਟ ਵਾਪਿਸ 7 ਜੂਨ ਨੂੰ ਇੰਡੀਆ ਜਾ ਰਹੀ ਹੈ, ਜਿਸ ਵਿੱਚ ਨਿਊਜੀਲੈਂਡ ਫਸੇ ਭਾਰਤੀ ਆਪਣੇ ਘਰ ਵਾਪਸੀ ਕਰਨਗੇ
ਨਿਊਜੀਲੈਂਡ ਮਨਿਸਟਰੀ ਆਫ ਫੋਰਨ ਅਫੇਅਰਜ ਐਂਡ ਟਰੇਡ ਵਲੋਂ ਭਾਰਤ ਫਸੇ ਨਿਊਜੀਲੈਂਡ ਵਾਸੀਆਂ ਨੂੰ ਕਿਹਾ ਗਿਆ ਹੈ ਕਿ 'ਸੇਫ ਟਰੈਵਲ' 'ਤੇ ਆਪਣੇ ਆਪ ਨੂੰ ਅਪਡੇਟ ਰੱਖਿਆ ਜਾਏ, ਕਿਉਂਕਿ ਅਜੇ ਹੋਰ 5 ਉਡਾਣਾ ਭਾਰਤ ਤੋਂ ਨਿਊਜੀਲੈਂਡ ਵੰਦੇ ਭਾਰਤ ਮਿਸ਼ਨ ਤਹਿਤ ਆਉਣੀਆਂ ਹਨ।
ਲੌਕਡਾਊਨ ਦੌਰਾਨ ਨਿਊਜੀਲੈਂਡ ਸਰਕਾਰ ਦੇ ਉਪਰਾਲੇ ਤਹਿਤ 3 ਵਿਸ਼ੇਸ਼ ਉਡਾਣਾ ਭਾਰਤ ਫਸੇ ਨਿਊਜੀਲੈਂਡ ਵਾਸੀਆਂ ਨੂੰ ਵਾਪਿਸ ਲੈ ਕੇ ਆਈਆਂ ਸੀ। ਦੱਸਦੀਏ ਕਿ ਏਅਰ ਇੰਡੀਆ ਨੇ ਪਹਿਲੀ ਵਾਰ ਆਪਣੀ ਕਿਸੇ ਉਡਾਣ ਨੂੰ ਨਿਊਜੀਲੈਂਡ ਭੇਜਿਆ ਹੈ।