ਆਕਲੈਂਡ (ਹਰਪ੍ਰੀਤ ਸਿੰਘ) - ਇਨਫੋਮੈਟਰਕਿਸ ਦੇ ਮਾਹਿਰ ਅਰਥ ਸ਼ਾਸਤਰੀ ਬ੍ਰੈਡ ਓਲਸਨ ਨੇ ਇੱਕ ਖਾਸ ਸ਼ੋਧ ਕਰਕੇ ਦਰਸਾਇਆ ਹੈ ਕਿ ਕੋਰੋਨਾ ਮਹਾਂਮਾਰੀ ਕਰਕੇ ਨਿਊਜੀਲੈਂਡ ਵਿੱਚ ਬੇਰੁਜਗਾਰੀ ਦੀ ਦੂਜੀ ਤਰੰਗ ਪੈਦਾ ਹੋ ਸਕਦੀ ਹੈ, ਜਿਸ ਕਰਕੇ 80,000 ਲੋਕ ਬੇਰੁਜਗਾਰ ਹੋ ਸਕਦੇ ਹਨ ਅਤੇ ਨਤੀਜਾ ਇਹ ਹੋ ਸਕਦਾ ਹੈ ਕਿ ਇੱਕ ਸਾਲ ਤੱਕ ਹਲਾਤ ਸਧਾਰਨ ਹੁੰਦ-ਹੁੰਦੇ ਨਵੀਂ ਨੌਕਰੀ ਦੇਖਣ ਨੂੰ ਨਹੀਂ ਮਿਲੇਗੀ, ਇਸ ਕਰਕੇ ਨਿਊਜੀਲੈਂਡ ਵਾਸੀਆਂ ਨੂੰ ਆਪਣਾ ਜੀਵਨ ਪੱਧਰ ਵੀ ਥੋੜਾ ਹੇਠਲੇ ਪੱਧਰ 'ਤੇ ਲਿਆਉਣਾ ਪੈ ਸਕਦਾ ਹੈ।
ਦੱਸਦੀਏ ਕਿ ਬ੍ਰੈਡ ਓਲਸਨ ਦੀ ਭਵਿੱਖਬਾਣੀ ਨੂੰ ਰਿਕ੍ਰੀਊਟਮੈਂਟ ਐਜੰਟ ਪੀਟਰ ਸਟੀਵਰਟ ਦੀ ਬਿਆਨਬਾਜੀ ਵੀ ਕਿਤੇ ਨਾ ਕਿਤੇ ਨਿਆਂ ਸੰਗਤ ਕਰਦੀ ਹੈ, ਜਿਸ ਵਿੱਚ ਉਨ੍ਹਾਂ ਵਲੋਂ ਕਿਹਾ ਗਿਆ ਹੈ ਕਿ ਮਾਰਕੀਟ ਵਿੱਚ ਨਵੀਆਂ ਨੌਕਰੀਆਂ ਬਹੁਤ ਘੱਟ ਦੇਖਣ ਨੂੰ ਮਿਲ ਰਹੀਆਂ ਹਨ।