ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ- ਨਿਊਜੀਲੈਂਡ ਬਾਰਡਰ ਖੋਲੇ ਜਾਣ ਲਈ ਕਾਫੀ ਹੀਲੇ ਹੋ ਚੁੱਕੇ ਹਨ ਅਤੇ ਇਸ ਨੂੰ ਸੁਰੱਖਿਅਤ ਵੀ ਐਲਾਨਿਆ ਗਿਆ ਹੈ, ਪਰ ਅਜੇ ਵੀ ਆਸਟ੍ਰੇਲੀਆ ਵਿੱਚ ਕੋਰੋਨਾ ਪੂਰੀ ਤਰ੍ਹਾਂ ਖਤਮ ਹੋਣ ਦਾ ਇੰਤਜਾਰ ਕੀਤੇ ਜਾਣਾ ਕੀਤੇ ਨਾ ਕਿਤੇ ਗਲਤ ਹੈ ਅਤੇ ਇਸੇ ਲਈ ਆਸਟ੍ਰੇਲੀਆ ਨੂੰ ਨਿਊਜੀਲੈਂਡ ਵਾਸੀਆਂ ਨੂੰ ਸਟੇਟ-ਬਾਏ-ਸਟੇਟ ਖੋਲਣ ਦੀ ਗੱਲ ਉਪਪ੍ਰਧਾਨ ਮੰਤਰੀ ਵਿਨਸਟਨ ਪੀਟਰਜ ਵਲੋਂ ਕੀਤੀ ਗਈ ਹੈ। ਉਨ੍ਹਾਂ ਸਲਾਹ ਦਿੱਤੀ ਹੈ ਕਿ ਤਸਮਾਨੀਆਂ ਅਤੇ ਕੁਈਨਜਲੈਂਡ ਜਿੱਥੇ ਕਿ ਇਸ ਵੇਲੇ ਨਾ ਮਾਤਰ ਦੇ ਬਰਾਬਰ ਹੀ ਕੋੋਰੋਨਾ ਕੇਸ ਹਨ, ਨਿਊਜੀਲੈਂਡ ਵਾਸੀਆਂ ਲਈ ਖੋਲ ਦਿੱਤੇ ਜਾਣੇ ਚਾਹੀਦੇ ਹਨ। ਅਜਿਹਾ ਇਸ ਲਈ ਤਾਂ ਜੋ ਦੋਨਾਂ ਦੇਸ਼ਾਂ ਵਿਚਾਲੇ ਟੂਰਿਜਮ ਸ਼ੁਰੂ ਹੋ ਸਕੇ ਅਤੇ ਬੰਦ ਪਏ ਕਾਰੋਬਾਰ ਚੱਲ ਸਕਣ। ਉਨ੍ਹਾਂ ਇਸ ਫੈਸਲੇ ਨੂੰ ਅਮਲ ਵਿੱਚ ਲਿਆਏ ਜਾਣ ਨੂੰ ਸਮੇਂ ਦੀ ਲੋੜ ਦੱਸਿਆ ਹੈ।