ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਨਿਊਜੀਲੈਂਡ ਤੋਂ ਹਾਸਿਲ ਹੋਈ ਜਾਣਕਾਰੀ ਤੋਂ ਸਾਹਮਣੇ ਆਇਆ ਹੈ ਕਿ ਇਸ ਵੇਲੇ 62,181 ਦੇ ਲਗਭਗ ਵਰਕ ਵੀਜਾ ਧਾਰਕ ਨਿਊਜੀਲੈਂਡ ਤੋਂ ਬਾਹਰ ਬੈਠੇ ਹਨ। ਇਸ ਸਬੰਧੀ ਵਿਸਥਾਰ ਵਿੱਚ ਗੱਲ ਕਰੀਏ ਤਾਂ ਇਨ੍ਹਾਂ ਵਿੱਚ 21,721 ਅਜਿਹੇ ਵੀ ਵਰਕ ਵੀਜਾ ਵਾਲੇ ਹਨ, ਜਿਨ੍ਹਾਂ ਨੇ ਅਜੇ ਵੀਜਾ ਐਕਟਿਵ ਹੀ ਨਹੀਂ ਕੀਤਾ, ਮਤਲਬ ਕਿ ਉਹ ਵਰਕ ਵੀਜਾ ਹਾਸਿਲ ਕਰਨ ਤੋਂ ਬਾਅਦ ਕੋਰੋਨਾ ਕਰਕੇ ਨਿਊਜੀਲੈਂਡ ਪੁੱਜੇ ਹੀ ਨਹੀਂ ਹਨ।
ਇਮੀਗ੍ਰੇਸ਼ਨ ਦੇ ਬੁਲਾਰੇ ਨੇ ਇਹ ਵੀ ਦੱਸਿਆ ਹੈ ਕਿ ਹਾਲਾਂਕਿ ਇਹ ਗਿਣਤੀ ਬਹੁਤ ਵੱਡੀ ਕਹੀ ਜਾ ਸਕਦੀ ਹੈ, ਪਰ ਇਨ੍ਹਾਂ ਵਿੱਚ ਉਹ ਲੋਕ ਵੀ ਸ਼ਾਮਿਲ ਹਨ, ਜਿਨ੍ਹਾਂ ਨੇ ਵਰਕ ਵੀਜਾ ਖਤਮ ਹੋਣ ਕਰਕੇ ਜਾਂ ਫਿਰ ਕੋਰੋਨਾ ਬਿਮਾਰੀ ਕਰਕੇ ਪੱਕੇ ਤੌਰ 'ਤੇ ਨਿਊਜੀਲੈਂਡ ਛੱਡਣ ਦਾ ਫੈਸਲਾ ਲਿਆ ਸੀ।
ਦੱਸਦੀਏ ਕਿ ਇਨ੍ਹਾਂ ਵਿੱਚੋਂ ਭਾਰਤ ਵਿੱਚ ਫਸੇ ਵੀਜਾ ਧਾਰਕਾਂ ਦੀ ਗਿਣਤੀ ਬਾਰੇ ਵੀ ਪੁੱਛਿਆ ਗਿਆ ਸੀ, ਪਰ ਇਮੀਗ੍ਰੇਸ਼ਨ ਵਲੋਂ ਇਸ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ।