ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀ ਹੀ ਪੁਲਿਸ ਕਮਿਸ਼ਨਰ ਐਂਡਰਿਊ ਕੋਸਟਰ ਨੇ ਆਰਮਡ ਰਿਸਪੋਂਸ ਟੀਮ (ਏ ਆਰ ਟੀ) ਨੂੰ ਖਤਮ ਕਰਨ ਦਾ ਫੈਸਲਾ ਲਿਆ ਸੀ ਤੇ ਅੱਜ ਉਨ੍ਹਾਂ ਫ੍ਰੰਟਲਾਈਨ ਅਧਿਕਾਰੀਆਂ ਵਲੋਂ ਨਜਦੀਕੀ ਭਵਿੱਖ ਵਿੱਚ 'ਸਪੋਂਜ ਬੁਲੇਟ' ਵਰਤਣ ਗੱਲ ਆਖੀ ਹੈ। ਕੋਸਟਰ ਦਾ ਕਹਿਣਾ ਹੈ ਕਿ ਇਹ ਬੁਲੇਟ ਕਾਫੀ ਪ੍ਰਭਾਵਸ਼ਾਲੀ ਪਰ ਘੱਟ ਮਾਰੂ ਸਾਬਿਤ ਹੋਏਗੀ, ਉਨ੍ਹਾਂ ਦੱਸਿਆ ਕਿ ਹਥਿਆਰਾਂ ਦੀ ਵਰਤੋਂ ਕੀਤੇ, ਬਗੈਰ ਇੱਕ ਸੁਰੱਖਿਅਤ ਦੂਰੀ ਤੋਂ ਇਹ ਬੁਲੇਟ ਦਾਗੀ ਜਾ ਸਕਦੀ ਹੈ, ਪਰ ਇਸ ਬੁਲੇਟ ਦੀ ਵਰਤੋਂ ਨੂੰ ਲੈਕੇ ਲੋਬੀ ਗਰੁੱਪ ਪੀਪਲ ਅਗੈਂਸਟ ਪ੍ਰੀਜਨਸ ਓਟੀਰੋਆ ਦੀ ਫਾਉਂਡਰ ਈਮੀਲੀ ਰਕੀਟੀ ਦਾ ਕਹਿਣਾ ਹੈ ਕਿ ਇਹ ਬੁਲੇਟ ਕਾਫੀ ਮਾਰੂ ਸਾਬਿਤ ਹੁੰਦੀ ਹੈ ਤੇ ਇਸਦਾ ਸਬੂਤ ਹੈ ਦੁਨੀਆਂ ਭਰ ਦੇ ਕਈ ਦੇਸ਼ਾਂ ਦੀ ਪੁਲਿਸ ਵਲੋਂ ਇਸਦੀ ਕੀਤੀ ਗਈ ਵਰਤੋਂ, ਜਿਸ ਵਿੱਚ ਲੋਕ ਗੰਭੀਰ ਰੂਪ ਵਿੱਚ ਜਖਮੀ ਤਾਂ ਹੋਏ ਹੀ ਪਰ ਕਈ ਮਾਮਲਿਆਂ ਵਿੱਚ ਉਨ੍ਹਾਂ ਨੂੰ ਆਪਣੇ ਸਰੀਰਿਕ ਅੰਗ ਜਿਵੇਂ ਕਿ ਅੱਖਾਂ, ਅੰਦਰੂਨੀ ਸਰੀਰਿਕ ਅੰਗ ਵੀ ਗੁਆਉਣੇ ਪਏ ਹਨ।