ਆਕਲੈਂਡ (ਹਰਪ੍ਰੀਤ ਸਿੰਘ) - ਬਾਹਰ ਫਸੇ ਭਾਰਤੀਆਂ ਨੂੰ ਵਾਪਿਸ ਭਾਰਤ ਲਿਆਉਣ ਅਤੇ ਇੰਡੀਆ ਫਸੇ ਵਿਦੇਸ਼ੀਆਂ ਨੂੰ ਉਨ੍ਹਾਂ ਦੇ ਮੁਲਕ ਵਾਪਿਸ ਭੇਜਣ ਲਈ ਭਾਰਤ ਸਰਕਾਰ ਨੇ ਵੱਖੋ-ਵੱਖ ਦੇਸ਼ਾਂ ਲਈ ਚਾਰਟਰਡ ਉਡਾਣਾ ਚਲਾਉਣ ਦੀ ਸ਼ੁਰੁਆਤ ਕਰਨ ਦਾ ਐਲਾਨ ਕੀਤਾ ਹੈ।
ਦੱਸਦੀਏ ਕਿ ਅਜਿਹੀਆਂ 870 ਉਡਾਣਾ ਵੱਖੋ-ਵੱਖ ਮੁਲਕਾਂ ਲਈ ਚਲਾਈਆਂ ਜਾਣਗੀਆਂ, ਜਿਨ੍ਹਾਂ ਰਾਂਹੀ 200,000 ਯਾਤਰੀਆਂ ਦਾ ਆਉਣਾ ਜਾਣਾ ਸੰਭਵ ਹੋ ਸਕੇਗਾ॥ ਏਅਰ ਨਿਊਜੀਲੈਂਡ ਵੀ ਇਨ੍ਹਾਂ ਵਿੱਚੋਂ 12 ਉਡਾਣਾ ਦੀ ਹਿੱਸੇਦਾਰੀ ਕਰੇਗੀ, ਜਿਨ੍ਹਾਂ ਰਾਂਹੀ ਹਜਾਰਾਂ ਯਾਤਰੀ ਨਿਊਜੀਲੈਂਡ ਪੁੱਜਣਗੇ। ਇਸ ਤੋਂ ਇਲਾਵਾ ਥਾਈ ਏਅਰ ਏਸ਼ੀਆ 11, ਯੂਨਾਇਟੇਡ ਏਅਰਲਾਈਨਜ 11, ਇਰਾਕੀ ਏਅਰਵੇਜ 11, ਓਮਾਨ ਏਅਰ 10, ਯੂਰਾਲ ਏਅਰਲਾਈਨ 9, ਲੁਫਥਾਂਸਾ 8, ਸੋਮੋਨ ਏਅਰ 8, ਕੰਡੋਰ 8, ਏਮੀਰੇਟਸ 5, ਇਤਿਹਾਦ 5, ਏਰੋਫਲੋਟ 4 ਤੇ ਵਰਜਨ ਐਕ 4 ਉਡਾਣਾ ਨਾਲ ਇਸ ਮੁਹਿੰਮ ਵਿੱਚ ਹਿੱਸਾ ਲੈਣਗੀਆਂ