ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਇੰਗਲੈਂਡ ਦੀਆਂ 2 ਮਹਿਲਾਵਾਂ ਨੂੰ ਕੋਰੋਨਾ ਟੈਸਟ ਦੀ ਪੁਸ਼ਟੀ ਹੋਣ ਤੋਂ ਬਾਅਦ ਅੱਜ ਆਕਲੈਂਡ ਦੇ ਕੋਰੋਨਾ ਟੈਸਟਿੰਗ ਸੈਂਟਰ ਬਾਹਰ ਕਾਰਾਂ ਦੀ ਲੰਬੀ ਕਤਾਰ ਦੇਖਣ ਨੂੰ ਮਿਲੀ। ਦਰਅਸਲ ਦੋਨੋਂ ਮਹਿਲਾਵਾਂ ਇੰਗਲੈਂਡ ਤੋਂ ਨਿਊਜੀਲੈਂਡ, ਪਰਿਵਾਰਿਕ ਮੈਂਬਰ ਦੇ ਅੰਤਿਮ ਸੰਸਕਾਰ ਵਿੱਚ ਹਿੱਸਾ ਲੈਣ ਆਈਆਂ ਸਨ। ਦੋਨੋਂ ਮਹਿਲਾਵਾਂ ਨੂੰ ਆਕਲੈਂਡ ਦੇ ਨੋਵਾਟੇਲ ਐਲਰਸਲੀ ਹੋਟਲ ਵਿੱਚ ਆਈਸੋਲੇਟ ਕਰਨ ਤੋਂ ਬਾਅਦ ਬਿਨ੍ਹਾਂ ਟੈਸਟ ਕੀਤੇ ਜਾਣ ਦਿੱਤਾ ਗਿਆ ਸੀ, ਪਰ ਵੈਲੰਿਗਟਨ ਵਿੱਚ ਜੱਦ ਦੋਨਾਂ ਦਾ ਟੈਸਟ ਕੀਤਾ ਗਿਆ ਤਾਂ ਦੋਨੋਂ ਹੀ ਪਾਜਟੀਵ ਨਿਕਲੀਆਂ।
ਮਹਿਲਾਵਾਂ ਤੋਂ ਪੁੱਛਗਿੱਛ ਤੋਂ ਪਤਾ ਲੱਗਾ ਕਿ ਦੋਨਾਂ ਵਿੱਚੋਂ ਕੋਈ ਵੀ ਹੋਟਲ ਸਟਾਫ ਮੈਂਬਰਾਂ ਤੇ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਕਿਸੇ ਹੋਰ ਨੂੰ ਨਹੀਂ ਮਿਲੀਆਂ।ਪਰ ਫਿਰ ਵੀ ਇਹ ਕੋਰੋਨਾ ਦੇ ਦੋਨੋਂ ਨਵੇਂ ਮਾਮਲਿਆਂ ਦਾ ਡਰ ਹੀ ਸੀ ਕਿ ਲੋਕ ਇਨੀਂ ਵੱਡੀ ਗਿਣਤੀ ਵਿੱਚ ਉਕਤ ਸੈਂਟਰ ਬਾਹਰ ਕੋਰੋਨਾ ਟੈਸਟ ਕਰਵਾਉਣ ਪੁੱਜੇ, ਜਿੱਥੇ ਪਹਿਲਾਂ ਸਿਰਫ 2 ਜਾਂ 3 ਗੱਡੀਆਂ ਹੀ ਦਿਹਾੜੀ ਦੀਆਂ ਆਉਂਦੀਆਂ ਸਨ।